*ਸ਼੍ਰੀ ਮਾਤਾ ਦੁਰਗਾ ਮੰਦਰ ਖਿਆਲਾ ਵਿਖੇ ਲਗਾਇਆ ਖੂਨਦਾਨ ਕੈਂਪ*

0
92

ਮਾਨਸਾ 04 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਪੀਰਖਾਨਾ ਕਮੇਟੀ ਮੂਸਾ ਚੁੰਗੀ ਵਲੋਂ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਮਾਤਾ ਦੁਰਗਾ ਮੰਦਰ ਖਿਆਲਾ ਕਲਾਂ ਵਿਖੇ ਲਗਾਇਆ ਗਿਆ ਇਹ ਜਾਣਕਾਰੀ ਦਿੰਦਿਆਂ ਪੀਰਖਾਨਾ ਕਮੇਟੀ ਦੇ ਸਕੱਤਰ ਗਗਨ ਕੁਮਾਰ ਨੇ ਦੱਸਿਆ ਕਿ ਝੰਡਾ ਯਾਤਰਾ ਸਮਾਗਮ ਸਮੇਂ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਹ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਹ ਕੈਂਪ ਹਰਦੇਵ ਸਰਾਂ ਬਲੱਡ ਬੈਂਕ ਮਾਨਸਾ ਦੇ ਗੁਰਪ੍ਰੀਤ ਨੰਗਲ ਦੀ ਅਗਵਾਈ ਹੇਠ ਪਹੁੰਚੀ ਟੀਮ ਵਲੋਂ ਲਗਾਇਆ ਗਿਆ ਹੈ ਇਸ ਕੈਂਪ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਇਸ ਤਰ੍ਹਾਂ ਧਾਰਮਿਕ ਸਮਾਗਮਾਂ ਸਮੇਂ ਖੂਨਦਾਨ ਕੈਂਪ ਲਗਾਉਣ ਨਾਲ ਲੋਕਾਂ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ ਵਿਸ਼ੇਸ਼ ਤੌਰ ਤੇ ਔਰਤਾਂ ਅਜਿਹੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਔਰਤਾਂ ਨੂੰ ਹੀ ਖੂਨਦਾਨ ਪ੍ਰਤੀ ਜਾਗਰੂਕ ਕਰਨ ਦੀ ਵਧੇਰੇ ਲੋੜ ਹੁੰਦੀ ਹੈ ਇਸ ਮੌਕੇ ਸੋ ਵਾਰ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਸੰਜੀਵ ਪਿੰਕਾ ਅਤੇ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਪੀਰਖਾਨਾ ਕਮੇਟੀ ਮੂਸਾ ਚੁੰਗੀ ਵਲੋਂ ਇਹ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਸੰਸਥਾ ਵੱਲੋਂ ਪੀਰਖਾਨਾ ਵਿਖੇ ਵੀ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਡਾਕਟਰ ਸਿੰਗਲਾ ਵਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਖੂਨਦਾਨ ਲਹਿਰ ਵਿੱਚ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਸਰਾਂ ਬਲੱਡ ਬੈਂਕ ਵਲੋਂ ਪਹੁੰਚੀ ਟੀਮ ਦੇ ਇੰਚਾਰਜ ਗੁਰਪ੍ਰੀਤ ਨੰਗਲ ਨੇ ਦੱਸਿਆ ਕਿ ਇਸ ਕੈਂਪ ਵਿੱਚ 20 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਲਈ ਸਹਿਯੋਗ ਦਿੱਤਾ ਹੈ।ਇਸ ਮੌਕੇ ਖੂਨਦਾਨੀ ਪ੍ਰਵੀਨ ਟੋਨੀ ਸ਼ਰਮਾਂ, ਅੰਗਰੇਜ਼ ਲਾਲ‌, ਵਿੱਕੀ ਬਾਬਾ,ਸਮੇਤ ਖੂਨਦਾਨੀ ਹਾਜ਼ਰ ਸਨ

LEAVE A REPLY

Please enter your comment!
Please enter your name here