
ਚੰਡੀਗੜ੍ਹ 11 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਕਿਸਾਨੀ ਅੰਦੋਲਨ ‘ਚ ਖੁੱਲ੍ਹ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ ਤੇ ਲਗਾਤਾਰ ਬੌਡਰ ਤੇ ਵੀ ਜਾ ਰਹੇ ਹਨ। Abp ਸਾਂਝਾ ਨਾਲ ਗੱਲ ਬਾਤ ਕਰਦੇ ਹੋਏ ਨਿੱਕੂ ਨੇ ਦੱਸਿਆ ਕਿ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਇਕੱਠੇ ਹਾਂ ਤੇ ਇਕੱਠੇ ਰਹਾਂਗੇ ਵੀ।

ਸ਼੍ਰੀ ਬਰਾੜ ਦੇ ਮੁੱਦੇ ਤੇ ਬੋਲਦੇ ਹੋਏ ਨਿੱਕੂ ਨੇ ਕਿਹਾ ਕਿ ਗੀਤ ਪਹਿਲਾਂ ਵੀ ਆਉਂਦੇ ਸੀ ਪਰ ਇਹ ਕਾਰਵਾਈ ਕਿਸਾਨੀ ਅੰਦੋਲਨ ‘ਚ ਸਾਥ ਦੇਣ ਕਰਕੇ ਹੀ ਹੋਈ ਹੈ। ਕਈ ਸਾਥ ਦੇਣ ਵਾਲੇ ਕਲਾਕਾਰਾਂ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਨੇ ਪਰ ਹੁਣ ਉਹ ਸਮਾਂ ਨਹੀਂ ਹੈ। ਜਦ ਕੋਈ ਪਿੱਛੇ ਹਟੇਗਾ।ਹਰ ਕੋਈ ਡੱਟ ਕੇਖੜਾ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
