*ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਫ਼ਰੀ ਮੈਗਾ ਜਾਂਚ ਕੈਂਪ ਦੇ ਦੂਜੇ ਦਿਨ ਦਾ ਕੈਂਪ ਆਯੋਜਿਤ ਕੀਤਾ ਗਿਆ*

0
52

ਮਾਨਸਾ 01,ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)   :ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਸ਼੍ਰੀ ਪਰਸ਼ੁੂਰਾਮ ਕੰਪਿਊਟਰਾਇਜ਼ਡ ਲੈਬੋਰਟਰੀ ਨੇੜੇ ਮੇਨ ਰੇਲਵੇ ਫ਼ਾਟਕ ਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਫ਼ਰੀ ਮੈਗਾ ਜਾਂਚ ਕੈਂਪ ਦੇ ਦੂਜੇ ਦਿਨ ਦਾ ਕੈਂਪ ਆਯੋਜਿਤ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਕੈਂਪ ਦੇ ਦੂਜੇ ਦਿਨ ਦਾ ਉਦਘਾਟਨ ਡਾਕਟਰ ਵਰੁਣ ਮਿੱਤਲ ਜੀ ਨੋਡਲ ਅਫ਼ਸਰ ਕੋਵਿਡ ਵੈਕਸੀਨੇਸ਼ਨ ਮਾਨਸਾ ਵਾਲਿਆਂ ਨੇ ਕੀਤਾ।

ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚੋ ਆਪਣੇ ਆਪ ਲਈ ਸਮਾਂ ਕੱਢਣਾ ਚਾਹੀਦਾ ਹੈ। ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸ਼ੀਨੇਸਨ ਦੀ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਜ਼ਰੂਰ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਲੈਬ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
ਅੱਜ ਦੇ ਕੈਂਪ ਵਿੱਚ 130 ਮਰੀਜ਼ਾਂ ਦੀ ਤਿੰਨ ਮਹੀਨਿਆਂ ਵਾਲੀ ਸ਼ੂਗਰ, ਖ਼ਾਲੀ ਪੇਟ ਸ਼ੂਗਰ ਅਤੇ ਸੀ.ਬੀ.ਸੀ.ਦੀ ਜਾਂਚ ਲੈਬ. ਦੇ ਤਜਰਬੇਕਾਰ ਸਟਾਫ਼ ਦੁਆਰਾ ਪੂਰੇ ਗੌਰ ਨਾਲ ਕੀਤੀ ਗਈ।
ਇਸ ਮੌਕੇ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ,ਵਾਇਸ ਪ੍ਰਧਾਨ ਬਲਜੀਤ ਸ਼ਰਮਾ, ਚੇਅਰਮੈਨ ਵਰੁਣ ਬਾਂਸਲ ਬ੍ਰਾਹਮਣ ਸਭਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here