ਮਾਨਸਾ 27,ਅਗਸਤ (ਸਾਰਾ ਯਹਾਂ /ਬਲਜੀਤ ਸ਼ਰਮਾ ): ਸ਼੍ਰੀ ਦੁਰਗਾ ਕੀਰਤਨ ਮੰਡਲੀ (ਸ਼ਕਤੀ ਭਵਨ ਵਾਲੇ)ਮਾਨਸਾ ਲਗਾਤਾਰ ਪਿਛਲੇ 50 ਸਾਲਾਂ ਤੋਂ ਹਰ ਸਾਲ ਸਾਵਣ ਦੇ ਮਹੀਨੇ ਮਹਾਂਮਾਈ ਦੇ ਝੰਡੇ ਲੈਕੇ ਜਾਂਦੇ ਹਨ ਤੇ ਇਸ ਵਾਰ ਵੀ 50 ਵਾਂ ਝੰਡਾ ਲੈ ਕੇ ਸ਼ਕਤੀ ਭਵਨ ਮੰਦਿਰ ਕੋਲੋ ਰਵਾਨਗੀ ਬੜੇ ਧੂਮ ਧਾਮ ਨਾਲ ਕੀਤੀ ਗਈ ਤੇ ਜਿਸ ਵਿੱਚ ਅੱਗਰਵਾਲ ਸਭਾ ਦੇ ਜਿਲਾ ਪ੍ਰਧਾਨ ਸ਼੍ਰੀ ਵਿਨੋਦ ਭੰਮਾ ਜੀ ਵੱਲੋਂ ਨਾਰੀਅਲ ਦੀ ਰਸਮ ਨਿਭਾਈ ਗਈ ਅਤੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਜਨਰਲ ਸਕੱਤਰ ਸ਼੍ਰੀ ਰਾਜੇਸ਼ ਪੰਧੇਰ ਜੀ ਵੱਲੋਂ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਗਿਆ। ਮੰਡਲੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਸਿਰੋਪਾ ਪਾ ਕਿ ਸਨਮਾਨ ਕੀਤਾ ਗਿਆ।
ਸਾਰੀ ਸੰਗਤ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਝੰਡਾ ਲੈਕੇ ਮੰਡਲੀ ਪ੍ਰਧਾਨ ਪ੍ਰਵੀਨ ਸ਼ਰਮਾ (ਟੋਨੀ) ਅਤੇ ਬਨਵਾਰੀ ਲਾਲ ਬਜਾਜ ਦੀ ਅਗਵਾਈ ਹੇਠ ਇਹ ਝੰਡੇ ਮਾਂ ਖਿਆਲਾ ਮੰਦਿਰ, ਮਾਂ ਨੈਨਾ ਦੇਵੀ, ਮਾਂ ਚਿੰਤਪੁਰਨੀ ਲਈ ਰਵਾਨਾ ਹੋਏ। ਇਸ ਮੌਕੇ ਮੰਡਲੀ ਦੇ ਸਾਰੇ ਮੈਂਬਰਾਂ ਨੇ ਵਿਨੋਦ ਭੰਮਾ ਜੀ ਅਤੇ ਰਾਜੇਸ਼ ਪੰਧੇਰ ਜੀ ਦਾ ਧੰਨਵਾਦ ਕੀਤਾ ਗਿਆ ਤੇ ਸ਼ਹਿਰਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਵਧਾਈਆਂ ਦਿੱਤੀਆਂ।ਇਸ ਮੌਕੇ ਤੇ ਸੁਖਪਾਲ ਬਾਂਸਲ,ਵਿਜੈ ਕਮਲ,ਆਤਮਾ ਰਾਮ ਵਕੀਲ, ,ਮੁਕੇਸ਼ ਬਾਂਸਲ,ਤਰਸੇਮ ਹੋਂਡਾ,ਕੇਸ਼ੀ ਸ਼ਰਮਾ, ਵਿਪਨ ਅਰੋੜਾ, ਅਨਿਲ ਸਿੰਗਲਾ,ਲਛਮਣ ਦਾਸ, ਗੌਰਵ ਬਜਾਜ, ਵਿਸ਼ਾਲ ਵਿੱਕੀ ਜੀਵਨ ਸਿੰਘ,ਮਨੋਜ ਅਰੋੜਾ,,ਰਮੇਸ਼, ਯੋਗੇਸ਼,ਦੀਪਕ ਬਿੰਦਲ,,ਮਾਸਟਰ ਧੂਫ,,ਰਾਜੀਵ ਕਾਲਾ,ਨਰੇਸ਼ ਬਾਂਸਲ,ਪ੍ਰਿੰਸ ਮੋਂਗਾ ਤੋਂ ਇਲਾਵਾ ਇਸਤਰੀ ਸਤਿਸੰਗ ਮੰਡਲ (ਸ਼ਕਤੀ ਭਵਨ) ਦੇ ਸਮੂਹ ਮੈਂਬਰ ਹਾਜ਼ਰ ਸਨ।