*ਸ਼੍ਰੀ ਛਿਨਮਸਤਿਕਾ ਮੰਦਰ ਵਿਖੇ ਨਵਰਾਤਰੀ ਮੌਕੇ ਧੂਮਧਾਮ ਨਾਲ ਮਨਾਇਆ ਗਿਆ ਗੜਵਾ ਡਾਂਡੀਆ ਤਿਉਹਾਰ*

0
34

 ਫਗਵਾੜਾ 8 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼੍ਰੀ ਛਿਨਮਸਤਿਕਾ ਦੁਰਗਾ ਮੰਦਰ ਗੌਰੀਗੜ੍ਹ ਕਮੇਟੀ (ਰਜਿ.) ਵੱਲੋਂ ਡਿਵਾਇਨ ਏਂਜਲ ਵੈਲਫੇਅਰ ਸੋਸਾਇਟੀ (ਰਜਿ.) ਫਗਵਾੜਾ ਦੇ ਸਹਿਯੋਗ ਨਾਲ ਸ਼੍ਰੀ ਛਿਨਮਸਤਿਕਾ ਮੰਦਿਰ ਕਟਹਿਰਾ ਚੌਂਕ ਵਿਖੇ ਗਰਵਾ ਡਾਂਡੀਆ ਉਤਸਵ ਦਾ ਆਯੋਜਨ ਦੀਪਕ ਖੋਸਲਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਭੈਣ ਸੋਨੀਆ ਲਾਡਲੀ ਦੇ ਨਾਲ ਔਰਤਾਂ ਤੇ ਮਰਦਾਂ ਨੇ ਪੂਰੇ ਜੋਸ਼ ਨਾਲ ਡਾਂਡੀਆ ਡਾਂਸ ਕੀਤਾ ਜੋ ਮਨਮੋਹਕ ਸੀ।  ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਗਰਵਾ ਨੱਚਣ ਵਾਲੇ ਵੀਰਾਂ-ਭੈਣਾਂ ਦੀ ਹੌਸਲਾ ਅਫਜ਼ਾਈ ਕੀਤੀ।  ਸ਼ਾਮ 5 ਤੋਂ 7 ਵਜੇ ਤੱਕ ਮਾਤਾ ਭਗਵਤੀ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ।  ਇਸ ਤੋਂ ਬਾਅਦ ਮਹਾਂ ਆਰਤੀ ਅਤੇ ਕੰਜਕ ਪੂਜਾ ਤੋਂ ਬਾਅਦ 108 ਦੀਵੇ ਬਾਲ ਕੇ ਮਹਾਂ ਪ੍ਰਸ਼ਾਦ ਵਰਤਾਇਆ ਗਿਆ ਕਮੇਟੀ ਚੇਅਰਮੈਨ ਅਸ਼ੋਕ ਸੇਠੀ ਅਤੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਨਾ ਹੈ | ਇਸ ਮੌਕੇ ਮੀਤ ਪ੍ਰਧਾਨ ਕਮਲ ਅਰੋੜਾ, ਰਮਨ ਨਹਿਰਾ, ਰੀਤੀ ਕੁਮਾਰ, ਰੇਣੂ ਸ਼ਰਮਾ, ਗੀਤਾ ਖੋਸਲਾ, ਨੀਲਮ ਖੁਰਾਣਾ, ਰਾਜੂ ਮਲਹੋਤਰਾ, ਸਪਨਾ ਜੈਨ, ਮੀਨੂੰ ਢੀਂਗਰਾ, ਪੂਜਾ ਮਲਹੋਤਰਾ, ਸੋਨੀਆ ਚਾਵਲਾ, ਸੁਨੀਤਾ ਆਨੰਦ ਰਜਨੀ ਚਾਵਲਾ, ਸਰਬਜੀਤ ਕੌਰ, ਭਾਵਨਾ ਆਨੰਦ, ਡਾ. ਸਮਰਿਧੀ ਉੱਪਲ ਅਨੰਨਿਆ ਸ਼ਰਮਾ, ਵਡੰਨਾ, ਸੁਮਨ, ਖੁਸ਼ੀ, ਨਵਿਤਾ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here