ਮਾਨਸਾ, 12 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਚੈਤੱਨਿਆ ਟੈਕਨੋ ਸਕੂਲ ਮਾਨਸਾ ਵਿਖੇ ਸਕੂਲ ਦੇ ਸੰਸਥਾਪਕ ਸਵ: ਡਾ. ਬੀ ਐੱਸ ਰਾਓ ਗਰੂ ਦੀ ਯਾਦ ਵਿੱਚ ਉਨ੍ਹਾਂ ਦੀ ਬਰਸੀ ਤੇ ਸਕੂਲ ਦੇ ਬੱਚਿਆਂ ਵੱਲੋਂ ‘ਗ੍ਰੀਨ ਇੰਡੀਆ’ ਮਿਸ਼ਨ ਤਹਿਤ ਬੂਟੇ ਲਗਾਏ ਗਏ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰਮੋਦ ਯੋਸਿਫ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਸ਼੍ਰੀ ਚੈਤੱਨਿਆ ਟੈਕਨੋ ਸਕੂਲ ਦੇ ਸੰਸਥਾਪਕ ਡਾ ਬੀ ਐੱਸ ਰਾਓ ਗਰੂ ਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਇਸ ਅੱਜ ਦਾ ਦਿਨ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ ਹੈ। ਪਿਆਰੇ ਬੱਚਿਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਧਰਤੀ ਤੋਂ ਪਾਣੀ ਅਤੇ ਰੁੱਖ ਖਤਮ ਹੋ ਰਹੇ ਹਨ। ਸੋ ਸਾਨੂੰ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।
ਸਕੂਲ ਦੇ ਡੀਨ ਮੈਡਮ ਸਿਨੀ ਯੋਸਿਫ ਨੇ ਬੱਚਿਆਂ ਸੰਬੋਧਨ ਕਰਦਿਆਂ ਕਿਹਾ ਕਿ
ਪੰਜਾਬ ਵਿੱਚ ਇਸ ਵਾਰ ਗਰਮੀ 49 ਡਿਗਰੀ ਤੋਂ ਵੱਧ ਰਿਕਾਰਡ ਕੀਤੀ ਗਈ ਹੈ। ਅਸੀਂ ਆਪਣੇ ਮਤਲਬ ਲਈ ਕੁਦਰਤ ਦੇ ਖਿਲਾਫ਼ ਹੋ ਗਏ ਹਾਂ। ਅਸੀਂ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕੁਦਰਤੀ ਅਸੂਲਾਂ ਦਾ ਘਾਣ ਕਰ ਰਹੇ ਹਾਂ। ਗਰਮੀ ਵਧਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਹਰ ਅਮੀਰ ਗਰੀਬ ਘਰ ਏ ਸੀ, ਗੱਡੀਆਂ ਏ ਸੀ ਹੋਰ ਤਾਂ ਹੋਰ ਹੁਣ ਤਾਂ ਕਿਸਾਨਾਂ ਦੇ ਟ੍ਰੈਕਟਰ ਵੀ ਏ ਸੀ ਹਨ। ਇਸਦੇ ਨਾਲ ਹੀ ਸਭ ਤੋਂ ਵੱਡਾ ਮੁੱਖ ਕਾਰਨ ਰੁੱਖ ਅਤੇ ਪਾਣੀ ਧਰਤੀ ਤੋਂ ਖਤਮ ਹੁੰਦੇ ਜਾ ਰਹੇ ਹਨ। ਅਸੀਂ ਖ਼ੁਦ ਰੁੱਖ ਅਤੇ ਪਾਣੀ ਨੂੰ ਖ਼ਤਮ ਕਰਨ ਵਾਲੇ ਹਾਂ। ਅਸੀਂ ਆਪਣੇ ਵਾਤਾਵਰਨ ਅਤੇ ਪਾਣੀ ਨੂੰ ਸੰਭਾਲ ਨਹੀਂ ਸਕੇ। ਜੰਗਲ ਕਟਵਾ ਕੇ ਸਾਨੂੰ ਡਿਵੈਲਪਮੈਂਟ ਚਾਹੀਦਾ ਸੀ, ਵੱਡੀਆਂ ਵੱਡੀਆਂ ਬਿਲਡਿੰਗਾਂ, ਕਾਰਖਾਨੇ, ਫੈਕਟਰੀਆਂ ਦੀ ਲੋੜ ਸੀ, ਪਰ ਜਿਨ੍ਹਾਂ ਸਾਨੂੰ ਇਨ੍ਹਾਂ ਫੈਕਟਰੀਆਂ, ਕਾਰਖਾਨਿਆਂ ਤੋਂ ਜਿਨ੍ਹਾਂ ਫਾਇਦਾ ਸੀ ਹੁਣ ਉਸ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ।
ਮੈਂ ਤੁਹਾਨੂੰ ਪਾਣੀ ਦੀ ਨਜਾਇਜ਼ ਵਰਤੋਂ ਦੇ ਕੁੱਝ ਕਾਰਨ ਦੱਸਦਾ ਹਾਂ:-
01. ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਵੀ ਸ਼ਾਇਦ ਇਹ ਪਤਾ ਵੀ ਨਾ ਹੋਵੇ ਕਿ ਇੱਕ ਕਿਲੋ ਚੌਲ ਪੈਦਾ ਕਰਨ ਲਈ 3000 ਲੀਟਰ ਪਾਣੀ ਲੱਗਦਾ ਹੈ।
02. ਇੱਕ ਲੀਟਰ ਪੈਟਰੋਲ ਸੋਧਣ ਲਈ 300 ਲੀਟਰ ਪਾਣੀ ਲੱਗਦਾ ਹੈ।
03. ਇੱਕ ਕਿਲੋ ਕਾਗਜ਼ ਤਿਆਰ ਕਰਨ ਲਈ 200 ਲੀਟਰ ਪਾਣੀ ਲੱਗਦਾ ਹੈ।
04. ਇੱਕ ਟਨ ਸੀਮਿੰਟ ਤਿਆਰ ਕਰਨ ਲਈ 8000 ਲੀਟਰ ਪਾਣੀ ਲੱਗਦਾ ਹੈ।
05. ਇੱਕ ਲੀਟਰ ਬੀਅਰ ਬਣਾਉਣ ਲਈ 250 ਲੀਟਰ ਪਾਣੀ ਲੱਗਦਾ ਹੈ।
06. ਇੱਕ ਮੀਟਰ ਚਮੜਾ ਤਿਆਰ ਕਰਨ ਲਈ 100 ਲੀਟਰ ਪਾਣੀ ਲੱਗਦਾ ਹੈ।
07. ਇੱਕ ਲੀਟਰ ਸੌਫਟ ਡਰਿੰਕ ਤਿਆਰ ਕਰਨ ਲਈ 80 ਲੀਟਰ ਪਾਣੀ ਲੱਗਦਾ ਹੈ।
08. ਇੱਕ ਟਾਇਮ ਤੇ ਫਲੱਸ਼ ਜਾਣ ਤੋਂ ਬਾਅਦ 10 ਲੀਟਰ ਪਾਣੀ ਡੋਲਿਆ ਜਾਂਦਾ ਹੈ।
09. ਇੱਕ ਟਨ ਲੋਹਾ ਤਿਆਰ ਕਰਨ ਲਈ 20000 ਲੀਟਰ ਪਾਣੀ ਲੱਗਦਾ ਹੈ।
10. ਰੋਜ਼ਾਨਾ ਪਿੰਡਾਂ ਸ਼ਹਿਰਾਂ ਵਿੱਚ ਫਰਸ਼ਾਂ ਧੋਣ ਅਤੇ ਗੱਡੀਆਂ ਧੋਣ ਲਈ ਹਜ਼ਾਰਾਂ ਲੀਟਰ ਪਾਣੀ ਖ਼ਰਾਬ ਕਰ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਪਲਾਸਟਿਕ ਹਾਰ ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਹਜ਼ਾਰਾਂ ਲੀਟਰ ਪਾਣੀ ਵਰਤਿਆ ਜਾਂਦਾ ਹੈ। ਜਿਸਦੇ ਸਿੱਧੇ ਤੌਰ ਤੇ ਜਿੰਮੇਵਾਰ ਅਸੀਂ ਹੀ ਹਾਂ।
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੇਕਰ ਧਰਤੀ ਹੇਠਲੇ ਪਾਣੀ ਅਤੇ ਦਰੱਖਤਾਂ ਦੀ ਸੰਭਾਲ ਨਹੀਂ ਕੀਤੀ ਤਾਂ ਸਭ ਤੋਂ ਵੱਡੇ ਵਿਨਾਸ਼ ਦੇ ਜੁੰਮੇਵਾਰ ਅਸੀਂ ਖ਼ੁਦ ਹੋਵਾਂਗੇ।
ਅੰਤ ਵਿੱਚ ਮਾਨਸਾ ਦੀ ਸ੍ਰੀ ਚੈਤੱਨਿਆ ਟੈਕਨੋ ਸਕੂਲ ਦੀ ਦੂਸਰੀ ਬ੍ਰਾਂਚ ਦੇ ਪ੍ਰਿੰਸੀਪਲ ਡਾ. ਅਰਚਨਾਰਾਜ ਨੇ ਕਿਹਾ ਕਿ ਸਾਨੂੰ ਕੁਦਰਤ ਦੇ ਖਿਲਾਫ਼ ਨਹੀਂ ਜਾਣਾਂ ਚਾਹੀਦਾ ਬਲਕਿ ਉਸ ਦਾ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਕੇ ਅਤੇ ਪਾਣੀ ਬਚਾਉਣ ਲਈ ਸਾਥ ਦੇਣ ਦੀ ਲੋੜ ਹੈ। ਸੋ ਪਿਆਰੇ ਬੱਚਿਓ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਦੇ ਨਾਲ ਨਾਲ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਕੁਦਰਤੀ ਆਕਸੀਜਨ ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕੇ। ਅੰਤ ਵਿੱਚ ਮੈਂ ਧੰਨਵਾਦ ਕਰਦੀ ਹਾਂ ਆਰਟ ਅਧਿਆਪਕਾ ਸ਼ੀਤਲ ਸ਼ਰਮਾ, ਆਰਟ ਅਧਿਆਪਕ ਗੁਰਪ੍ਰੀਤ ਸਿੰਘ, ਡੀ ਪੀ ਅਧਿਆਪਕ ਸੰਦੀਪ ਸਿੰਘ, ਮਨਜੀਤ ਕੌਰ, ਕੁਲਵਿੰਦਰ ਕੌਰ, ਡਾਂਸ ਅਧਿਆਪਕਾ ਅਮਨ, ਮਿਊਜ਼ਿਕ ਅਧਿਆਪਕ ਦਾਤਾਰ ਸਿੰਘ ਅਤੇ ਸਮੂਹ ਸਟਾਫ ਦਾ ਜੋ ਹਰ ਪ੍ਰੋਗਰਾਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ।
ਇਸ ਮੌਕੇ ਤੇ ਖ਼ੇਤਰੀ ਇੰਚਾਰਜ਼ ਰਾਜ ਕੁਮਾਰ ਅਤੇ ਵਿਸ਼ਾਲ ਅਰੋੜਾ (ਪ੍ਰਸ਼ਾਸਕੀ ਅਧਿਕਾਰੀ), ਅੰਕਿਤ ਅਰੋੜਾ (ਟੀਮ ਸਲਾਹਕਾਰ), ਟੈਕਨੀਸ਼ੀਅਨ ਦੀਪਕ ਮੰਗਲਾ, ਧੀਰਜ ਗਰਗ, ਸ਼ਰਨਜੀਤ ਸਿੰਘ ਅਤੇ ਇਲੈਕਟ੍ਰੀਸ਼ਨ ਹਰਬੰਸ ਸਿੰਘ ਹਾਜ਼ਰ ਸਨ।