
ਮਾਨਸਾ, 15 ਫ਼ਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸ਼੍ਰੀ ਚੇਤੰਨਿਆ ਟੈਕਨੋ ਸਕੂਲ ਮਾਨਸਾ ਨੇ ਆਪਣੇ ਸਕੂਲ ਵਿੱਚ ਕਲਾ ਦੀ ਦੇਵੀ ਮਾਤਾ ਸਰਸਵਤੀ ਜੀ ਦੀ ਪੂਜਾ ਕੀਤੀ ਗਈ ਅਤੇ ਛੋਟੇ ਛੋਟੇ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਖੇਤਰੀ ਇੰਚਾਰਜ ਕਿਸ਼ੋਰ ਕੁਮਾਰ ਨੇ ਜੋਤੀ ਪ੍ਰਚੰਡ ਕੀਤੀ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਸਵਤੀ ਮਾਤਾ ਨੂੰ ਕਲਾ ਦੀ ਦੇਵੀ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਮਿਊਜ਼ਿਕ ਅਤੇ ਕਲਮ ਨੂੰ ਪਿਆਰ ਕਰਨ ਵਾਲੇ ਮਾਤਾ ਜੀ ਦੀ ਪੂਜਾ ਕਰਦੇ ਹਨ। ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਪਰ ਸਾਨੂੰ ਪਤੰਗਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਪਤੰਗ ਦੀ ਡੋਰ ਨਾਲ ਅਨੇਕਾਂ ਪੰਛੀ ਅਤੇ ਇਨਸਾਨ ਜ਼ਖ਼ਮੀ ਅਤੇ ਮਾਰੇ ਜਾਂਦੇ ਹਨ। ਅੰਤ ਵਿੱਚ ਪ੍ਰਿੰਸੀਪਲ ਪਰਮੋਦ ਯੋਸਿਫ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਸਵਤੀ ਮਾਤਾ ਨੂੰ ਇਹ ਪ੍ਰਰਾਥਨਾ ਕਰਨੀਂ ਚਾਹੀਦੀ ਹੈ ਕਿ ਅਸੀਂ ਮਾੜੇ ਕੰਮਾਂ ਤੋਂ ਦੂਰ ਰਹੀਏ ਅਤੇ ਪੜ੍ਹਾਈ ਵਿੱਚ ਆਪਣੇ ਮਾਂ ਪਿਓ ਅਤੇ ਸਕੂਲ ਦਾ ਨਾਮ ਚਮਕਾਈਏ। ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵਿਸ਼ਾਲ ਅਰੋੜਾ ਅਤੇ ਮਾਪੇ ਸਲਾਹਕਾਰ ਮੈਡਮ ਧਾਰਨਾ ਹਾਜ਼ਰ ਸਨ।
