ਬੁਢਲਾਡਾ 16 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਅਖੰਡ ਪਰਮਧਾਮ ਸੇਵਾ ਸੰਮਤੀ ਵੱਲੋਂ 16 ਤੋਂ 22 ਸਤੰਬਰ ਤੱਕ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਅਤੇ ਧਿਆਨ ਸ਼ਾਧਨਾ ਕੈਂਪ ਦਾ ਲਗਾਇਆ ਜਾ ਰਿਹਾ ਹੈ। ਅਚਾਰਿਆ ਪ੍ਰਵਰ ਮਹਾਮੰਡਲੇਸ਼ਵਰ ਯੁਗਪੁਰਸ਼ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਦੀ ਕ੍ਰਿਪਾ ਨਾਲ ਇਸ ਸਾਲ ਵੀ ਕਥਾ ਵਿਆਸ ਮਹਾਮੰਡਲੇਸ਼ਵਰ ਸਵਾਮੀ ਜਯੋਤੀਮਰਿਆਦਾਨੰਦ ਗਿਰੀ ਜੀ ਮਹਾਰਾਜ ਵੱਲੋਂ ਕਥਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਸੰਸਥਾਂ ਦੇ ਆਗੂਆਂ ਨੇ ਦੱਸਿਆ ਕਿ ਸ਼੍ਰੀ ਮਦ ਭਾਗਵਤ ਕਥਾ ਸ਼ਿਵ ਸ਼ਕਤੀ ਭਵਨ, ਭੀਖੀ ਰੋਡ ਵਿਖੇ 16 ਸਤੰਬਰ ਤੋਂ 22 ਸਤੰਬਰ ਤੱਕ ਯੋਗ ਅਤੇ ਧਿਆਨ ਸਾਧਨਾ ਰੋਜਾਨਾ ਸਵੇਰੇ 5.30 ਤੋਂ 7.30 ਵਜੇ ਤੱਕ, ਸ਼੍ਰੀ ਮਦ ਭਾਗਵਤ ਕਥਾ ਰੋਜਾਨਾ ਸ਼ਾਮ 3 ਵਜੇ ਤੋਂ 6 ਤੱਕ ਹੋਵੇਗਾ। ਉਨ੍ਹਾਂ ਬੁਢਲਾਡਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਿਵਾਰ ਸਮੇਤ ਪਹੁੰਚ ਕੇ ਯੋਗ ਅਤੇ ਧਿਆਨ ਸਾਧਨਾ ਅਤੇ ਸ਼੍ਰੀਮਦ ਭਾਗਵਤ ਕਥਾ ਦਾ ਸੁਣਨ ਲਈ ਪਹੁੰਚਣ ਅਤੇ ਧਰਮ ਲਾਭ ਉਠਾਉਣ। ਇਸ ਮੌਕੇ ਯਸ਼ਪਾਲ ਗਰਗ, ਨੰਦ ਕਿਸ਼ੋਰ, ਸਤੀਸ਼ ਗੋਇਲ ਅਤੇ ਸੁਭਾਸ਼ ਗੋਇਲ ਵੀ ਮੌਜੂਦ ਸਨ।