
ਫਗਵਾੜਾ 16 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ਼ਿਵ ਸੈਨਾ ਫਗਵਾੜਾ ਵੱਲੋਂ ਸਮੂਹ ਸਨਾਤਨ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ 24 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਸਜਾਈ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਪੋਸਟਰ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਅਤੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ ਤੇ ਰਾਜੇਸ਼ ਪਲਟਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ 24 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਸ਼੍ਰੀ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਰ ਸਰਾਏ ਰੋਡ ਫਗਵਾੜਾ ਤੋਂ ਹੋਵੇਗਾ। ਇਸ ਤੋਂ ਪਹਿਲਾਂ ਸ੍ਰੀ ਮੁਕੰਦ ਲਾਲ ਅਗਰਵਾਲ ਵੱਲੋਂ ਜੋਤੀ ਪੂਜਨ, ਸ੍ਰੀ ਰਾਜਕੁਮਾਰ ਗੁਪਤਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਜਦਕਿ ਰਸਮੀ ਉਦਘਾਟਨ ਸ੍ਰੀ ਗੌਰਵ ਦੁੱਗਲ ਵੱਲੋਂ ਕੀਤਾ ਜਾਵੇਗਾ। ਸ਼ੋਭਾ ਯਾਤਰਾ ’ਚ ਭਗਵਾਨ ਸ਼ਿਵ ਜੀ, ਮਾਤਾ ਪਾਰਵਤੀ, ਸ਼੍ਰੀ ਗਣੇਸ਼ ਜੀ, ਨੰਦੀ ਮਹਾਰਾਜ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਸ਼ਾਮ ਦੇ ਸ਼ੋਭਾ ਯਾਤਰਾ ਦੀ ਸਮਾਪਤੀ ਸਮੇਂ ਸ਼੍ਰੀ ਕਮਲ ਅਰੋੜਾ ਅਤੇ ਸਿਧਾਰਥ ਅਰੋੜਾ ਸਮੂਹ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕਰਨਗੇ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਉਨ੍ਹਾਂ ਸਮੂਹ ਮੰਦਰ ਕਮੇਟੀਆਂ ਅਤੇ ਲੰਗਰ ਸੰਸਥਾਵਾਂ ਸਮੇਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਸਪੋਕਸ ਪਰਸਨ ਵਿਪਨ ਸ਼ਰਮਾ, ਬੱਬੂ ਚੋਪੜਾ, ਅਸ਼ਵਨੀ ਸ਼ਰਮਾ, ਨਰਿੰਦਰ ਨਿੰਦੀ, ਦਿਨੇਸ਼ ਬਾਂਸਲ, ਸੁਨੀਲ ਜਲੋਟਾ, ਵਿਨੋਦ ਗੁਪਤਾ, ਅੰਕੁਰ ਬੇਦੀ, ਅਸ਼ੋਕ ਆਹੂਜਾ, ਮਾਨਿਕ ਚੰਦ, ਮਨੋਜ ਟੰਡਨ, ਵਿਜੇ ਕੁਮਾਰ, ਵਿਜੇ ਕਸ਼ਯਪ, ਸਤਿੰਦਰ ਕੁਮਾਰ, ਜਤਿੰਦਰ, ਪੰਕਜ ਸ਼ਰਮਾ, ਵਿਕਰਮ ਸ਼ਰਮਾ, ਨਿਸ਼ਾਂਤ ਸ਼ਰਮਾ ਆਦਿ ਹਾਜ਼ਰ ਸਨ।
