*ਸ਼ਿਵ ਸ਼ਕਤੀ ਆਯੂਰਵੈਦਿਕ ਕਾਲਜ ਭੀਖੀ ਦੇ ਚੇਅਰਮੈਨ ਸੋਮਨਾਥ ਮਹਿਤਾ ਅਤੇ ਉਸਦੇ ਦੋ ਪੁੱਤਰਾਂ ਤੇ ਧੋਖਾਧੜੀ ਦਾ ਮਾਮਲਾ ਦਰਜ*

0
506

ਮਾਨਸਾ, 05 ਅਗਸਤ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਿਵ ਸ਼ਕਤੀ ਆਯੂਰਵੈਦਿਕ ਕਾਲਜ ਭੀਖੀ ਦੇ ਚੇਅਰਮੈਨ ਸੋਮਨਾਥ ਮਹਿਤਾ ਅਤੇ ਉਸ  ਦੇ ਦੋ ਪੁੱਤਰਾਂ ਸੂਰਜ ਭਾਨ, ਦੀਪਕ ਕੁਮਾਰ ਤੋਂ ਇਲਾਵਾ ਕਮਲ ਅਰੋੜਾ ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਥਾਣਾ ਭੀਖੀ ਵਿਖੇ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸ਼ਿਵ ਸ਼ਕਤੀ ਮੈਡੀਕਲ ਸੁਸਾਇਟੀ ਦੇ ਸਕੱਤਰ ਰਾਜਕੁਮਾਰ  ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੋਸ਼ ਲਗਾਇਆ ਗਿਆ ਕਿ ਸੋਮਨਾਥ ਮਹਿਤਾ ਵੱਲੋਂ ਸੁਸਾਇਟੀ ਦੇ ਕਰੋੜਾਂ ਰੁਪਏ ਦਾ ਘੱਪਲਾ ਕੀਤਾ ਗਿਆ ਹੈ। 

ਸੁਸਾਇਟੀ ਦੇ ਸਕੱਤਰ ਰਾਜ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ ਸ਼ਕਤੀ ਮੈਡੀਕਲ ਕਾਲਜ ਦੇ ਚੇਅਰਮੈਨ ਸੋਮਨਾਥ ਮਹਿਤਾ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਸੂਰਜ ਭਾਨ, ਦੀਪਕ ਕੁਮਾਰ ਤੋਂ ਇਲਾਵਾ ਕਮਲ ਅਰੋੜਾ ਨੇ ਪਿਛਲੇ ਕਈ ਸਾਲਾਂ ਤੋਂ ਸੁਸਾਇਟੀ ਦੇ ਕਰੋੜਾਂ ਰੁਪਏ ਅਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ ਕਾਗਜ਼ ਨਾਲ  ਛੇੜਛਾੜ ਕੀਤੀ ਗਈ ਹੈ। ਸੋਮਨਾਥ ਮਹਿਤਾ ਨੇ ਸੁਸਾਇਟੀ ਦੇ ਮੈਂਬਰਾਂ ਦੇ ਜਾਲੀ ਦਸਤਖ਼ਤ ਕਰ ਕੇ ਜਦੋਂ ਕਿ ਇੱਕ ਮੈਂਬਰ ਇੰਦਰਜੀਤ ਦੀ ਮੌਤ  ਹੋ ਚੁੱਕੀ ਹੈ ਉਸਦੇ ਸਾਈਨ ਕਰਕੇ ਬੈਂਕਾਂ ਵਿੱਚ ਦਿੱਤੇ ਬਾਕੀ ਦੇ ਮੈਂਬਰਾਂ ਦੇ ਜਾਲੀ ਸਾਈਨ ਕਰਕੇ  ਉਸ ਦੇ ਜਾਲੀ ਅਸਤੀਫੇ ਤਿਆਰ ਕਰਕੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਨਾਂਮ ਪਾ ਕੇ ਸੁਸਾਇਟੀ ਦੇ ਦਫ਼ਤਰ ਵਿਖੇ ਜਮਾਂ  ਕਰਵਾ ਕੇ ਸੁਸਾਇਟੀ ਦੇ ਮੈਂਬਰਾਂ ਦੀ ਮਨਜ਼ੂਰੀ ਤੋਂ ਬਿਨਾਂ ਬੈਂਕਾਂ ਵਿੱਚ ਨਵੇਂ ਖਾਤੇ ਖੁਲ੍ਹਵਾਏ ਗਏ। 

ਸੁਸਾਇਟੀ ਵੱਲੋਂ ਸਾਲ 2014 ਤੋਂ ਖੋਲੇ ਗਏ ਸ਼ਿਵ ਸ਼ਕਤੀ ਆਯੂਰਵੈਦਿਕ ਮੈਡੀਕਲ ਕਾਲਜ ਦੀ ਇੱਕ ਕਰੋੜ ਰੁਪਏ ਦੀ ਜਾਲੀ ਬੈਂਕ ਗਰੰਟੀ ਸੀਸੀਆਈਐਮ ਦਿੱਲੀ ਵਿੱਚ ਜਮ੍ਹਾਂ ਕਰਵਾਈ ਗਈ ਸੀ ਜੋ ਕਿ ਸੋਮਨਾਥ ਮਹਿਤਾ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੇ ਗੋਲਮੋਲ ਕਰ ਦਿੱਤੇ ਗਏ ਹਨ। ਪਰ ਸੀਸੀਆਈਐਮ ਨੇ ਜਾਲੀ ਗਰੰਟੀ ਦਾ ਪਤਾ ਲੱਗ ਗਿਆ ਤਾਂ ਕਾਲਜ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ। ਇਸੇ ਦੌਰਾਨ ਕਾਲਜ ਨੂੰ ਚਲਦਾ ਰੱਖਣ ਲਈ ਸੁਸਾਇਟੀ ਦੇ ਖਾਤੇ ਬਿਨਾਂ ਜਾਣਕਾਰੀ ਦੇ ਇੱਕ ਕਰੋੜ ਰੁਪਏ ਦੀ ਪੂਰਤੀ ਕੀਤੀ ਗਈ। ਇਸ ਤਰ੍ਹਾਂ ਸੁਸਾਇਟੀ ਨੂੰ ਦੋ ਕਰੋੜ ਰੁਪਏ ਦਾ ਚੂਨਾ ਲਾਇਆ ਗਿਆ। 

ਸੋਮਨਾਥ ਮਹਿਤਾ ਅਤੇ ਪੁੱਤਰ ਸੂਰਜ ਭਾਨ ਨੇ ਆਪਣੇ ਨਾਂਮਾਂ ਤੇ ਸੁਸਾਇਟੀ ਦੇ ਖਾਤੇ ਵਿੱਚੋਂ ਕਈ ਕਾਰਾਂ ਖਰੀਦੀਆਂ ਅਤੇ ਵੇਚੀਆਂ ਗਈਆਂ ਜਿਹੜੀਆਂ ਕਿ ਅੱਜ ਵੀ ਉਨ੍ਹਾਂ ਦੇ ਨਾਮ ਤੇ ਚਲ ਰਹੀਆਂ ਹਨ। ਸੋਮਨਾਥ ਮਹਿਤਾ ਪੈਸੇ ਦੇ ਜ਼ੋਰ ਅਤੇ ਗੁੰਡਾਗਰਦੀ ਨਾਲ ਸੁਸਾਇਟੀ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਸਾਇਟੀ ਦੇ ਸਕੱਤਰ  ਰਾਜ ਕੁਮਾਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸੋਮਨਾਥ ਮਹਿਤਾ ਅਤੇ ਉਨ੍ਹਾਂ ਦੇ ਪੁੱਤਰ ਪੁਲਿਸ ਅਤੇ ਮਾਨਯੋਗ ਅਦਾਲਤ ਨੂੰ ਵੀ ਗੁੰਮਰਾਹ ਕਰ ਰਹੇ ਹਨ ਅਤੇ ਹੁਣ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।  

ਐਸ ਐਸ ਪੀ ਮਾਨਸਾ ਨੇ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਸੋਮਨਾਥ ਮਹਿਤਾ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਪਰਚਾ ਦਰਜ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here