ਸ਼ਹੀਦ ਊਧਮ ਸਿੰਘ ਦੇ 81 ਵੇੰ ਸ਼ਹੀਦੀ ਦਿਵਸ ਮੌਕੇ ਸਰਕਾਰੀ ਸਕੂਲਾਂ ਦੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਸਨਮਾਨਿਤ ਕੀਤੇ

0
8

02 ਅਗਸਤ (ਸਾਰਾ ਯਹਾ/ ਸੁਰਿੰਦਰ ਮਚਾਕੀ ) “ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ( ਰਜਿ : ) ਕੋਟਕਪੂਰਾ” ਵੱਲੋਂ ਸ਼ਹੀਦ ਊਧਮ ਸਿੰਘ ਦੇ 8 1 ਵੇਂ ਸ਼ਹੀਦੀ ਦਿਨ ‘ਤੇ ਇੱਕ ਸਾਦਾ ਸਮਾਗਮ ਕਰਕੇ ਸੁਸਾਇਟੀ ਦੀ ਪ੍ਰੰਪਰਾ ਮੁਤਾਬਿਕ ਵਖ ਵਖ ਸਰਕਾਰੀ ਸਕੂਲਾਂ ਦੇ 10 +2 ਜਮਾਤ ਚੋਂ ਪਹਿਲੇ ਤਿੰਨ ਸਥਾਨ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ, ਸਟੇਸ਼ਨਰੀ, ਦੇਸ਼ ਭਗਤੀ ਦੇ ਸਾਹਿਤ ਤੋਂਂ ਇਲਾਵਾ ਸ਼ਹੀਦ ਉਧਮ ਸਿੰਘ ਦੀ ਜੀਵਨੀ ਵਾਲਾ ਅਖ਼ਬਾਰ ਦਾ ਵਿਸ਼ੇਸ਼ ਅੰਕ ਵੀ ਦਿੱਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ, ਜਨਰਲ ਸਕੱਤਰ ਕੁਲਵੰਤ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਪ੍ਰੇਮ ਚਾਵਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਊਧਮ ਸਿੰਘ ਨੇ ਬਚਪਨ ਵਿੱਚ ਯਤੀਮ ਹੋ ਜਾਣ ਕਾਰਨ ਯਤੀਮਖਾਨੇ ਵਿੱਚ ਬਚਪਨ ਬਤੀਤ ਕਰਨ ਦੇ ਬਾਵਜੂਦ ਦੇਸ਼ ਦੇ ਸਵੈਮਾਣ ਦੀ ਰਾਖੀ ਲਈ ਉਹ ਕਾਰਨਾਮਾ ਕਰ ਵਿਖਾਇਆ ਜਿਸ ਦੀ ਗੂੰਜ ਸਾਰੇ ਸੰਸਾਰ ਵਿੱਚ ਪਹੁੰਚ ਗਈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਸ ਊਧਮ ਸਿੰਘ ਨੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਮਾਰ ਕੇ ਨਾ ਸਿਰਫ਼ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦਾ ਬਦਲਾ ਲਿਆ ਸਗੋਂ ਗ਼ਦਰ ਲਹਿਰ ਦੇ ਸੈਂਕੜੇ ਸ਼ਹੀਦਾਂ ਦਾ ਵੀ ਹਿਸਾਬ ਨਿਬੇੜ ਦਿੱਤਾ ਜਿਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਇਹ ਜ਼ਾਲਿਮ ਗਵਰਨਰ ਸੀ। ਅੱਜ ਦੀ ਪੀੜ੍ਹੀ ਲਈ ਊਧਮ ਸਿੰਘ ਦੇ ਜੀਵਨ ਤੋਂ ਇਹ ਸਬਕ਼ ਜ਼ਰੂਰੀ ਹੈ ਕਿ ਜ਼ਾਲਮ ਹਕੂਮਤ ਤੋਂ ਭੈਅ ਭੀਤ ਨਹੀਂ ਹੋਣਾ ਚਾਹੀਦਾ। ਊਧਮ ਸਿੰਘ ਨੇ ਅੰਗਰੇਜ਼ਾਂ ਦੀ “ਪਾੜੋ ਅਤੇ ਰਾਜ ਕਰੋ” ਦੀ ਨੀਤੀ ਦਾ ਮੁਕਾਬਲਾ ਕਰਨ ਲਈ ਹੀ ਅਦਾਲਤ ਵਿੱਚ ਆਪਣਾ ਨਾਂ “ਰਾਮ ਮੁਹੰਮਦ ਸਿੰਘ ਆਜ਼ਾਦ” ਲਿਖਵਾਇਆ ਸੀ ਜਿਸ ਤੋਂ ਸਾਰੇ ਦੇਸ਼ ਨੂੰ ਭਾਈਚਾਰਕ ਏਕਤਾ ਦੀ ਰਖਵਾਲੀ ਆਪਣੀ ਅੱਖ ਦੀ ਪੁੱਤਲੀ ਵਾਂਗ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਦੇਸ਼ ਦੁਸ਼ਮਣ ਤਾਕਤਾਂ ਲੋਕਾਂ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀਆਂ ਹਨ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਜਿਵੇੰ ਮਚਾਕੀ ਕਲਾਂ, ਪੱਖੀ ਕਲਾਂ, ਰਤੀ ਰੋੜੀ ਡੱਗੋ ਰੋਮਾਣਾ, ਅਰਾਈਆਂਵਾਲਾ ਕਲਾਂ, ਚੰਦ ਬਾਜਾ,ਹਰੀ ਨੌਂ, ਕੋਹਾਰਵਾਲਾ, ਵਾਂਦਰ ਜਟਾਣਾ ਅਤੇ ਮੱਤਾ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁੱਖੀ, ਇੰਚਾਰਜ ਅਧਿਆਪਕ ਅਤੇ ਸੁਸਾਇਟੀ ਦੇ ਸਰਗਰਮ ਮੈਂਬਰ ਪ੍ਰੋ .ਹਰਬੰਸ ਸਿੰਘ ਪਦਮ, ਮੁਖਤਿਆਰ ਸਿੰਘ ਮੱਤਾ, ਗੁਰਚਰਨ ਸਿੰਘ ਮਾਨ, ਸੁਖਚੈਨ ਸਿੰਘ ਥਾਂਦੇਵਾਲਾ ‘ ਤਰਸੇਮ ਨਰੂਲਾ , ਇਕਬਾਲ ਸਿੰਘ ਮੰਘੇੜਾ ਤੇ ਸੁਖਮੰਦਰ ਸਿੰਘ ਰਾਮਸਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here