
ਜੋਗਾ, 31 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਮੀਦ ਸੇਵਾ ਸੁਸਾਇਟੀ ਵਲੋਂ ਆਂਗਣਵਾੜੀ ਸੈਂਟਰ ਪਿੰਡ ਰੜ੍ਹ ਵਿਖੇ ਮੁਹੱਲਾ ਕਲੀਨਿਕ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ। ਇਸ ਵਿਚ ਮੁਹੱਲਾ ਕਲੀਨਿਕ ਦੇ ਡਾ. ਲਵੀਨ ਮਿੱਤਲ ਅਤੇ ਆਂਗਣਵਾੜੀ ਵਰਕਰ ਗਿਆਨਜੋਤ ਕੌਰ ਵਲੋਂ ਸਹਿਯੋਗ ਦਿੱਤਾ ਗਿਆ। ਉਨ੍ਹਾਂ ਇਸ ਉਪਰਾਲੇ ਲਈ ਸੁਸਾਇਟੀ ਦਾ ਧੰਨਵਾਦ ਕੀਤਾ।ਉਮੀਦ ਸੇਵਾ ਸੁਸਾਇਟੀ ਦੇ ਚੇਅਰਮੈਨ ਗੋਪਾਲ ਅਕਲੀਆ ਤੇ ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਅਣਖ ਦੀ ਖਾਤਰ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਜਾ ਕੇ ਅੰਗਰੇਜ ਕੌਮ ਤੋਂ ਬਦਲਾ ਲਿਆ। ਉਨ੍ਹਾਂ ਕਿਹਾ ਕਿ ਅੱਜ ਵਾਤਾਵਰਣ ਲਗਾਤਾਰ ਗੰਧਲਾ ਹੋ ਰਿਹਾ ਹੈ ਅਤੇ ਸਾਡਾ ਸਾਹ ਲੈਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਦਰ ਸੁਸਾਇਟੀ ਵਲੋਂ ਚਲਾਈ ਮੁਹਿੰਮ ਤਹਿਤ ਅੱਜ ਪਿੰਡ ਰੜ੍ਹ ਵਿਖੇ ਸੈਂਕੜੇ ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਜਿਸ ਵਿਚ ਪਿੰਡਾਂ ਦੇ ਮੋਹਤਬਰ ਵਿਅਕਤੀ ਵੀ ਲਗਾਤਾਰ ਸਹਿਯੋਗ ਕਰ ਰਹੇ ਹਨ। ਇਸ ਮੌਕੇ ਬਲਦੇਵ ਸਿੰਘ ਰੜ੍ਹ, ਸੁਸਾਇਟੀ ਆਗੂ ਚਮਕੌਰ ਸਿੰਘ ਮੈਂਬਰ, ਧਰਮਾ ਸਿੰਘ, ਜਗਜੀਤ ਸਿੰਘ ਅਨੂਪਗੜ੍ਹ, ਗੁਰਪ੍ਰੀਤ ਸਿੰਘ ਬੱਬੂ ਰੜ੍ਹ, ਆਂਗਣਵਾੜੀ ਵਰਕਰ ਮਮਤਾ ਦੇਵੀ ਅਤੇ ਮੁਹੱਲਾ ਕਲੀਨਿਕ ਦਾ ਸਟਾਫ ਵੀ ਮੌਜੂਦ ਸੀ।
