
ਮਾਨਸਾ 30 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) ਐੱਚ ਆਰ ਕ੍ਰਿਏਸ਼ਨਜ਼ ਕੰਪਨੀ ਵੱਲੋਂ ਕੌਮੀ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਖ਼ਰੀ ਪੰਨਾ ਗੀਤ ਰਿਲੀਜ਼ ਕੀਤਾ ਗਿਆ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਗੀਤ ਦੇ ਲੇਖਕ ਤੇ ਗਾਇਕ ਕੰਵਲਜੀਤ ਨੇ ਦੱਸਿਆ ਕਿ ਇਹ ਗੀਤ ਸਾਡੇ ਕੌਮ ਦੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਜ਼ਲ੍ਹਿਆਂ ਵਾਲੇ ਬਾਗ ਦਾ ਬਦਲਾ ਇੱਕੀ ਸਾਲਾਂ ਬਾਅਦ ਜਾ ਕੇ ਜਰਨਲ ਓਡਵਾਇਰ ਨੂੰ ਕੈਕਸਟਨ ਹਾਲ ਲੰਡਨ ਵਿੱਚ ਮਾਰ ਕੇ ਲਿਆ। ਇਹ ਗੀਤ ਅੱਜ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਅਸਥਾਨ ਸੁਨਾਮ ਵਿਖੇ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਨਿਤਾਸ਼ ਨੀਸ਼ੂ ਨੇ ਅਤੇ ਜੀ ਸਟਾਰ ਮਲਟੀਮੀਡੀਆ ਸਟੂਡੀਓ ਵਿੱਚ ਇਸ ਦੀ ਰਿਕਡਿੰਗ ਕੀਤੀ ਗਈ। ਵੀਡੀਓ ਡਾਇਰੈਕਟਰ ਊਪਿੰਦਰ ਰਾਜਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸਦਾ ਨਿਰਦੇਸ਼ਨ ਕੀਤਾ ਹੈ। ਉੱਘੇ ਗੀਤਕਾਰ ਹੈਪੀ ਰਾਮਦਿੱਤੇ ਵਾਲਾ ਨੇ ਸਰਦਾਰ ਉਧਮ ਸਿੰਘ ਜੀ ਦਾ ਪਾਤਰ ਬਖੂਬੀ ਨਿਭਾਇਆ ਹੈ।
ਇਸ ਗੀਤ ਦੀ ਰਿਲੀਜਿੰਗ ਮੌਕੇ
ਰਾਮ ਮੁਹੰਮਦ ਸਿੰਘ ਕਲੱਬ ਸੁਨਾਮ ਦੇ ਸਾਰੇ ਅਹੁਦੇਦਾਰ ਸੰਗਰੂਰ ਤੋਂ ਦਿਨੇਸ਼ ਬਾਂਸਲ ਰਾਜਨੀਤਿਕ ਨੇਤਾ, ਰਜੇਸ਼ ਪੰਧੇਰ ਜਰਨਲ ਸਕੱਤਰ ਸਨਾਤਨ ਧਰਮ ਸਭਾ ਮਾਨਸਾ, ਸ਼ਰਨਜੀਤ ਸਿੰਘ ਪਟਿਆਲਾ ਆਦਿ ਹਾਜ਼ਰ ਸਨ।
