
ਫਗਵਾੜਾ 28 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਇਕ ਸਮਾਗਮ ਸਭਾ ਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਥਾਣਾ ਸਦਰ ਦੇ ਐਸ.ਐਚ.ਓ. ਅਮਨਦੀਪ ਨਾਹਰ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮਹਿਮਾਨ ਸਮੇਤ ਸਭਾ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏੇ। ਐਸਐਚਓ ਅਮਨਦੀਪ ਨਾਹਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਭਾਰਤ ਵਾਸੀ ਆਜ਼ਾਦ ਜੀਵਨ ਬਤੀਤ ਕਰ ਰਹੇ ਹਨ। ਪਰ ਇਸ ਆਜ਼ਾਦੀ ਦਾ ਅਰਥ ਤਾਂ ਹੀ ਸਾਰਥਕ ਹੋਵੇਗਾ ਜੇਕਰ ਅਸੀਂ ਆਪਣੇ ਅਧਿਕਾਰਾਂ ਦੇ ਨਾਲ-ਨਾਲ ਸੰਵਿਧਾਨ ਵਿੱਚ ਦਰਜ ਨਾਗਰਿਕ ਫਰਜ਼ਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਾਂਗੇ। ਉਨ੍ਹਾਂ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣ। ਤਾਂ ਜੋ ਪੰਜਾਬ ਸਮੇਤ ਪੂਰੇ ਭਾਰਤ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਇਆ ਜਾ ਸਕੇ। ਇਸ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਚ.ਓ. ਅਮਨਦੀਪ ਨਾਹਰ ਦਾ ਵੀ ਅੱਜ ਜਨਮ ਦਿਨ ਹੈ। ਜਿਸ ’ਤੇ ਹਾਜ਼ਰ ਸਮੂਹ ਮੈਂਬਰਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕੇਕ ਕੱਟ ਕੇ ਇਸ ਦੋਹਰੀ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ, ਮੈਡਮ ਆਸ਼ੂ ਬੱਗਾ, ਨਰਿੰਦਰ ਸੈਣੀ, ਮਨਦੀਪ ਬਾਸੀ, ਸ਼ਰਨ ਬਾਸੀ, ਰਾਕੇਸ਼ ਕੋਛੜ, ਆਰ.ਪੀ. ਸ਼ਰਮਾ, ਜਸਪਾਲ ਸਿੰਘ ਚੀਮਾ, ਰਵਿੰਦਰ ਸਿੰਘ ਰਾਏ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਤੁਲੀ, ਮਨਵੀਰ ਸਿੰਘ ਸੀਹਰਾ, ਪਰਮਜੀਤ ਰਾਏ, ਸਾਹਿਬਜੀਤ ਸਿੰਘ ਸਾਬੀ, ਪ੍ਰਿਤਪਾਲ ਕੌਰ ਤੁਲੀ, ਅਨੂਪ ਦੁੱਗਲ, ਭੁਪਿੰਦਰ ਕੁਮਾਰ ਪੀ.ਟੀ. ਮਾਸਟਰ ਤੋਂ ਇਲਾਵਾ ਸੈਂਟਰ ਦੀਆਂ ਵਿਦਿਆਰਥਣਾਂ ਵਿੱਚ ਆਰਤੀ, ਈਸ਼ਾ, ਹਰਮਨ, ਸਲੋਨੀ, ਕਾਜਲ ਸ਼ਰਮਾ, ਕੌਸ਼ਲਿਆ, ਲਵਪ੍ਰੀਤ ਕੌਰ, ਮਨੀਸ਼ਾ, ਅੰਜਲੀ, ਮੀਨੂੰ, ਮੋਨਿਕਾ, ਸੁਖਵਿੰਦਰ, ਪਿੰਕੀ, ਗੁਰਪ੍ਰੀਤ, ਹਰਪ੍ਰੀਤ, ਹਿਮਾਂਸ਼ੀ, ਜਸਪ੍ਰੀਤ ਕੌਰ, ਗੀਤਾ, ਸਵਿਤਾ, ਸਨੇਹਾ, ਰੋਸ਼ਨੀ, ਨਗਮਾ, ਆਰਤੀ, ਨੇਹਾ, ਮਨਦੀਪ ਕੌਰ, ਮਨਰਾਜ, ਸਾਨੀਆ, ਪ੍ਰਭਜੋਤ, ਗੁਰਪ੍ਰੀਤ, ਰਾਧਿਕਾ, ਮਨਵੀਰ, ਰਵੀਨਾ, ਕਸ਼ਿਸ਼, ਖੁਸ਼ੀ ਰਾਣਾ, ਕਾਮਿਨੀ, ਭਾਵਨਾ, ਸੁਕੰਨਿਆ, ਰਜਨੀ, ਰਮਨਦੀਪ, ਰੰਜਨਾ, ਰਾਧਿਕਾ, ਹਰਮਨਪ੍ਰੀਤ ਸਮੇਤ ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
