
ਮਾਨਸਾ, 21 ਅਗਸਤ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਵਿੱਚ ਹਰ ਰੋਜ਼ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੇ ਵਿਚਾਰ ਚਰਚਾ ਲਈ ਵਾਇਸ ਆਫ ਮਾਨਸਾ ਦੇ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਵਿਸ਼ਵਦੀਪ ਬਰਾੜ ਨੇ ਦੱਸਿਆ ਕਿ ਸ਼ਹਿਰ ਵਿਚ ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਸਮੇਤ ਚੇਨ ਸਕੈਚਿੰਗ ਅਤੇ ਮੁਬਾਇਲ ਫੋਨ ਖੋਹਣ ਦੇ ਨਾਲ ਨਾਲ ਸ਼ਹਿਰ ਵਾਸੀਆਂ ਦੇ ਸੱਟਾਂ ਮਾਰ ਕੇ ਨਕਦੀ ਆਦਿ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲ਼ਾ ਗਰੋਹ ਸਰਗਰਮ ਹੈ ਹਰ ਰੋਜ਼ ਕਿਸੇ ਨਾ ਕਿਸੇ ਅਣਸੁਖਾਵੀਂ ਘਟਨਾ ਦੇ ਹੋਣ ਨਾਲ ਸ਼ਹਿਰਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਡਾਕਟਰ ਜਨਕ ਰਾਜ ਸਿੰਗਲਾ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਰੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਕਿ ਇਹਨਾਂ ਘਟਨਾਵਾਂ ਤੇ ਠੱਲ ਪਾਉਣ ਲਈ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਜਾਵੇਗਾ ਜਿਸ ਲਈ ਸ਼ਹਿਰ ਵਾਸੀਆਂ ਦਾ ਇੱਕ ਇੱਕਠ ਮੰਗਲਵਾਰ ਨੂੰ ਸਵੇਰੇ 6:00 ਵਜੇ ਸਥਾਨਕ ਬਾਲ ਭਵਨ ਵਿਖੇ ਰੱਖਿਆ ਗਿਆ ਹੈ ਜਿਸ ਵਿਚ ਲੋਕਾਂ ਦੇ ਵਿਚਾਰ ਜਾਨਣ ਉਪਰੰਤ ਇੱਕ ਮੰਗ ਪੱਤਰ ਮਾਨਯੋਗ ਜ਼ਿਲਾ ਪੁਲਿਸ ਕਪਤਾਨ ਨੂੰ ਦਿੱਤਾ ਜਾਵੇਗਾ ਅਤੇ ਇਸਦਾ ਢੁਕਵਾਂ ਹੱਲ ਨਾ ਹੋਣ ਦੀ ਸੂਰਤ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਜਿਮੇਵਾਰੀ ਬਣਦੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਸੁਰਖਿਆ ਨੂੰ ਯਕੀਨੀ ਬਣਾਵੇ ਇਸ ਲਈ ਸ਼ਹਿਰ ਵਿੱਚ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਣੀ ਚਾਹੀਦੀ ਹੈ ਅਤੇ ਅਣਪਛਾਤੇ ਵਿਅਕਤੀਆਂ ਦੀ ਪੁੱਛ ਪੜਤਾਲ ਕਰਕੇ ਸ਼ੱਕ ਦੇ ਘੇਰੇ ਵਿੱਚ ਆਉਂਦੇ ਵਿਅਕਤੀਆਂ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਡਾਕਟਰ ਟੀ.ਪੀ.ਐਸ.ਰੇਖੀ,ਮਿੱਠੂ ਰਾਮ ਅਰੋੜਾ, ਡਾਕਟਰ ਵਿਸ਼ਾਲ, ਰੂਪ ਸਿੰਘ, ਬਲਵਿੰਦਰ ਕਾਕਾ, ਡਾਕਟਰ ਵਿਨੋਦ ਮਿੱਤਲ, ਰਜਿੰਦਰ ਗਰਗ, ਸੰਜੀਵ ਪਿੰਕਾ,ਲਾਭ ਸਿੰਘ ਸਮੇਤ ਸਾਰੇ ਮੈਂਬਰ ਹਾਜ਼ਰ ਸਨ
