ਮਾਨਸਾ 23ਅਗਸਤ ਸਾਰਾ ਯਹਾਂ/ਜੋਨੀ ਜਿੰਦਲ)ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਵਿਦਿਆ ਭਾਰਤੀ ਸਕੂਲ ਦੇ ਫਾਉਂਡਰ ਮੈਂਬਰ ਸ਼੍ਰੀ ਬ੍ਰਿਜ ਲਾਲ ਜੀ ਮੂਸੇ ਵਾਲਿਆਂ ਨੇ ਅੱਜ ਮਿਤੀ 23 ਅਗਸਤ ਨੂੰ ਸ਼੍ਰੀ ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ ਦੀ ਅਗਵਾਈ ਹੇਠ ਭਵਨ ਦੇ ਆਂਗਣ ਵਿੱਚ ਅੰਬ, ਅਮਰੂਦ, ਅਨਾਰ,ਨਿੰਬੂ, ਕੇਲਾ ਅਤੇ ਪਪੀਤਾ ਦੇ ਫਲਦਾਰ ਪੋਧੇ ਅਤੇ ਗੁਲਾਬ,ਸਦਾਬਹਾਰ ਆਦਿ ਦੇ ਫੁੱਲਾਂ ਵਾਲੇ ਪੋਧੇ ਲਗਵਾਉਣ ਉਪਰੰਤ ਭਵਨ ਦੀ ਉਸਾਰੀ ਦੇ ਕੰਮਾਂ ਲਈ ਖੁੱਲ੍ਹੇ ਦਿਲੋ ਸਹਿਯੋਗ ਦੇਣ ਲਈ ਭਵਨ ਦਾ ਮੈਂਬਰ ਬਣਨ ਲਈ ਪੂਰਨ ਭਰੋਸਾ ਦਿੱਤਾ।ਸ਼੍ਰੀ ਬਲਵਿੰਦਰ ਬਾਂਸਲ ਅਤੇ ਕਮੇਟੀ ਮੈਂਬਰਾਂ ਨੇ ਸ਼੍ਰੀ ਬ੍ਰਿਜ ਲਾਲ ਜੀ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸ਼ਾਂਤੀ ਭਵਨ ਦੇ ਉਪ ਪ੍ਰਧਾਨ ਅਵਤਾਰ ਸਿੰਘ ਮਾਨ,ਖਜਾਨਚੀ ਜੀਵਨ ਕੁਮਾਰ,ਸੇਠ ਗਿਰਧਾਰੀ ਲਾਲ ਖਿਆਲਾ, ਤੀਰਥ ਸਿੰਘ ਮਿੱਤਲ, ਡਾਕਟਰ ਸਤੀਸ਼ ਕੁਆਰ ਮਿੱਢਾ,ਆਰ ਕੇ ਗੁਪਤਾ, ਰਬਿਰਾਜ,ਬਲਬੀਰ ਸਿੰਘ ਚਹਿਲ, ਬਾਬੂ ਲਾਲ ਸ਼ਰਮਾ, ਕੰਵਲ ਸ਼ਰਮਾ ਅਤੇ ਮਾਸਟਰ ਨਸੀਬ ਚੰਦ ਹਾਜਰ ਸਨ।