ਸ਼ਹਿਰ ਦੇ ਅਧੂਰੇ ਪਏ ਕੰਮਾ ਨੂੰ ਜਲਦ ਪੂਰਾ ਨਾ ਕਰਨ ਦੇ ਰੋਸ਼ ਵਜੋਂ ਕੌਸ਼ਲਰਾ ਨੇ ਦਫ਼ਤਰ ਅੱਗੇ ਲਗਾਇਆ ਧਰਨਾ

0
67

ਜੋਗਾ, 22 ਜੁਲਾਈ (ਸਾਰਾ ਯਹਾ, ਗੋਪਾਲ ਅਕਲੀਆ)-ਨਗਰ ਪੰਚਾਇਤ ਜੋਗਾ ਦੇ ਸਾਬਕਾ ਕੌਸ਼ਲਰਾ ਵੱਲੋਂ ਕੋੋਰੋਨਾ ਮਹਾਂਮਾਰੀ ਤੇ ਚਲਦਿਆ ਸਰਕਾਰ ਦੀਆ
ਹਦਾਇਤਾ ਅਨੁਸਾਰ ਸ਼ਹਿਰ ਦੇ ਅਧੂਰੇ ਪਏ ਕੰਮਾ ਨੂੰ ਪੂਰੇ ਨਾ ਕਰਨ ਦੇ ਰੋਸ਼ ਵਜੋਂ ਨਗਰ ਪੰਚਾਇਤ ਦਫ਼ਤਰ ਅੱਗੇ ਰੋਸ਼ ਧਰਨਾ ਦਿੱਤਾ ਗਿਆ।
ਸਾਬਕਾ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦਾ ਕਾਰਜਕਾਲ ਪੂਰਾ ਹੋਣ ਦੇ ਸਮੇਂ ਤੋਂ ਬਾਅਦ ਸ਼ਹਿਰ ਦੇ ਕੁੱਝ
ਕੰਮ ਅਧੂਰੇ ਰਹਿ ਜਾਣ ਕਾਰਨ ਅਤੇ ਉਨ੍ਹਾਂ ਨੂੰ ਸਬੰਧਤ ਅਧਿਕਾਰੀਆ ਪਾਸੋਂ ਨੇਪਰੇ ਨਾ ਚਾੜ੍ਹਨ ਕਾਰਨ ਸ਼ਹਿਰ ਵਾਸੀਆ ਨੂੰ ਪ੍ਰੇਸ਼ਾਨੀਆ ਦਾ
ਸਾਹਮਣਾ ਕਰਨਾ ਪੈ ਰਿਹਾ ਹੈ। ਕਾਮਰੇਡ ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੇਡਰੀ ਸਕੂਲ (ਲੜਕੇ) ਦੇ ਸਾਹਮਣੇ ਵਾਲਾ
ਛੱਪੜ ਓਵਰ ਫਲੋ ਹੋ ਜਾਣ ਕਾਰਨ ਮੀਂਹ ਦਾ ਸਾਰਾ ਪਾਣੀ ਸੜਕ ਤੇ ਜਮ੍ਹਾਂ ਹੋਣ ਕਰਕੇ ਗੁਰਦੁਆਰਾ ਸਾਹਿਬ ਵਿੱਚ ਬਣੀਆ ਦੁਕਾਨਾ ਅੰਦਰ
ਦਾਖ਼ਲ ਹੋ ਜਾਂਦਾ ਹੈ, ਜਿਸ ਕਰਕੇ ਦੁਕਾਨਦਾਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਾਟਰ
ਵਰਕਸ ਵਿਚੋਂ ਟੂਟੀਆ ਰਾਹੀ ਪੀਣ ਵਾਲਾ ਪਾਣੀ ਗੰਦਲਾ ਆ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆ ਨੂੰ ਬਿਮਾਰੀ ਲੱਗਣ ਦਾ ਖ਼ਤਰਾ ਬਣਿਆ
ਹੋਇਆ ਹੈ, ਪਰ ਸ਼ਹਿਰ ਦੀਆ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਬੰਧਤ ਅਧਿਕਾਰੀਆ ਵੱਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ ਅਤੇ
ਕੰਮਾ ਨੂੰ ਪੂਰਾ ਕਰਨ ਲਈ ਜਾਣ-ਬੁੱਝ ਕੇ ਅਣਗਹਿਲਿਆ ਕੀਤਾ ਜਾ ਰਿਹਾ ਹੈ, ਜਦਕਿ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕਦਾ ਹੈ।
ਸਾਬਕਾ ਪ੍ਰਧਾਨ ਮੇਘਾ ਸਿੰਘ ਨੇ ਮੰਗ ਕਰਦਿਆ ਕਿਹਾ ਕਿ ਗਊਸਾਲਾ ਕੋਲ ਟੋਭੇ ਨੂੰ ਪੱਟ ਕੇ ਸਫ਼ਾਈ ਕਰਵਾਈ ਜਾਵੇ, ਵਾਟਰ ਵਰਕਸ ਦੇ ਬਹਿ ਰਹੇ
ਫਾਲਤੂ ਪਾਣੀ ਨੂੰ ਰੋਕਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਲਈ ਵਧੀਆ ਪ੍ਰਬੰਧ, ਰਹਿੰਦੀਆ ਸਟਰੀਟ ਲਾਇਟਾ ਲਗਾਈਆ ਜਾਣ, ਪ੍ਰਧਾਨ ਮੰਤਰੀ
ਅਵਾਸ ਯੋਜਨਾ ਤਹਿਤ ਰਹਿੰਦੀਆ ਕਿਸਤਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਲੋਕਾਂ ਦੀਆ ਸਿ਼ਕਾਇਤਾ ਤੇ ਨਜਾਇਜ਼ ਕਬਜਿ਼ਆ ਨੂੰ ਹਟਾਉਣ ਵੱਲ
ਵਿਸੇ਼ਸ ਧਿਆਨ ਦਿੱਤਾ ਜਾਵੇ ਅਤੇ ਸ਼ਹਿਰ ਦੇ ਸਾਰੇ ਕੰਮਾਂ ਨੂੰ ਜਲਦ ਨੇਪਰ੍ਹੇ ਚਾੜ੍ਹਿਆ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆ ਨੂੰ ਚਿਤਾਵਨੀ ਦਿੰਦਿਆ
ਕਿਹਾ ਕਿ ਜੇਕਰ ਸ਼ਹਿਰ ਵਿੱਚ ਰਹਿੰਦੇ ਕੰਮਾਂ ਨੂੰ ਜਲਦ ਨੇਪਰ੍ਹੇ ਨਾਲ ਚਾੜ੍ਹਿਆ ਗਿਆ, ਤਾਂ ਉਹ ਸ਼ਹਿਰ ਵਾਸੀਆ ਨੂੰ ਨਾਲ ਤਿੱਖਾ ਸੰਘਰਸ਼ ਕਰਨ
ਲਈ ਮਜ਼ਬੂਰ ਹੋਣਗੇ, ਜਿਸਦੀ ਜੁੰਮੇਵਾਰੀ ਸਬੰਧਤ ਅਧਿਕਾਰੀਆ ਤੇ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਸਾਬਕਾ ਕੌਸ਼ਲਰ ਜਥੇਦਾਰ
ਮਲਕੀਤ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ, ਨਿੱਕਾ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ। ਜਦ ਇਸ ਸਬੰਧੀ ਨਗਰ ਪੰਚਾਇਤ ਦਫ਼ਤਰ
ਜੋਗਾ ਦੇ ਈ.ਓ. ਰਵੀ ਕੁਮਾਰ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਫੋ਼ਨ ਨਹੀ ਚੁੱਕਿਆ।

NO COMMENTS