ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਜੋਗਾ ਦੀਆ ਵਿਦਿਆਰਥਣਾਂ ਹਾਸਲ ਕੀਤੇ 90 ਪ੍ਰਤੀਸ਼ਤ ਤੋਂ ਜਿਆਦਾ ਅੰਕ

0
58

ਜੋਗਾ, 22 ਜੁਲਾਈ (ਸਾਰਾ ਯਹਾ, ਗੋਪਾਲ ਅਕਲੀਆ)-ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਜੋਗਾ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ
ਰਿਹਾ ਹੈ। ਸਕੂਲ ਦੀਆਂ 15 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਜਿਲ੍ਹਾ, ਸਕੂਲ ਅਤੇ ਆਪਣੇ ਮਾਤਾ
ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਪੀ.ਟੀ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਤਰਨਪ੍ਰੀਤ ਕੌਰ ਨੇ 98.44
ਪ੍ਰਤੀਸ਼ਤ ਅੰਕ, ਮਨਦੀਪ ਕੌਰ ਨੇ 97.33 ਪ੍ਰਤੀਸ਼ਤ ਅੰਕ ਤੇ ਹਰਪ੍ਰੀਤ ਕੌਰ ਨੇ 97.11 ਪ੍ਰਤੀਸ਼ਤ ਅੰਕ ਹਾਸਲ ਕਰਕੇ ਕ੍ਰਮਵਾਰ

ਸਕੂਲ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਬਾਕੀ ਵਿਦਿਆਰਥਣਾਂ ਨੇ ਵੀ ਵਧੀਆ ਅੰਕ ਹਾਸਲ ਕੀਤੇ ਹਨ।
ਪਿ੍ਰੰਸੀਪਲ ਸੁਰਿੰਦਰਪਾਲ ਸਿੰਘ ਚੰਨੀ ਨੇ ਵਧੀਆ ਨਤੀਜੇ ਲਈ ਵਿਦਿਆਰਥਣਾਂ, ਵਿਦਿਆਰਥਣਾਂ ਦੇ ਮਾਤਾ-ਪਿਤਾ ਅਤੇ ਸਮੂਹ
ਸਟਾਫ ਨੂੰ ਵਧਾਈ ਦਿੰਦਿਆ ਉਮੀਦ ਕੀਤੀ ਕਿ ਇਹ ਵਿਦਿਆਰਥਣਾਂ ਭਵਿੱਖ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਸ ਸਕੂਲ ਅਤੇ
ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਰਹਿਣਗੀਆਂ। ਉਹਨਾਂ ਨੇ ਕਿਹਾ ਕਿ ਨਗਰ ਪੰਚਾਇਤ, ਬੱਚਿਆਂ ਦੇ ਮਾਪਿਆਂ ਅਤੇ
ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਮੱਲਾਂ ਮਾਰ ਰਿਹਾ ਹੈ ਅਤੇ
ਸਕੂਲ ਦੀਆਂ ਫੁੱਟਬਾਲ ਅਤੇ ਨੈੱਟਬਾਲ ਟੀਮਾਂ ਹਰ ਸਾਲ ਨੈਸ਼ਨਲ ਪੱਧਰ ’ਤੇ ਮੈਡਲ ਜਿੱਤ ਕੇ ਨਾਮ ਰੌਸ਼ਨ ਕਰ ਰਹੀਆਂ ਹਨ। ਇਸ
ਮੌਕੇ ਸਮੂਹ ਸਟਾਫ ਨੇ ਵੀ ਵਧਾਈ ਦਿੱਤੀ।

LEAVE A REPLY

Please enter your comment!
Please enter your name here