*ਸ਼ਹਿਰ ਅੰਦਰ ਡਰਾਇੰਵਿੰਗ ਲਾਇਸੈਸ ਹੋਇਆ ਲੋਕਾਂ ਦੀ ਪਹੁੰਚ ਤੋਂ ਦੂਰ*

0
317

ਬੁਢਲਾਡਾ 31 ਮਾਰਚ  (ਸਾਰਾ ਯਹਾਂ /ਅਮਨ ਮਹਿਤਾ): ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਅਹਿਮ ਹਿੱਸਾ ਡਰਾਇੰਵਿੰਗ ਲਾਇੰਸੈਸ ਨਵਾ ਬਣਾਉਣ ਅਤੇ ਰਿਨੀਊ ਕਰਵਾਉਣ ਲਈ ਲੋਕਾਂ ਦੀ ਪਹੰੁਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਲਇਸੈਸ ਬਣਾਉਣ ਸਮੇਂ ਹੋਣ ਵਾਲਾ ਮੈਡੀਕਲ ਜਿਸ ਵਿੱਚ ਅੱਖਾਂ ਦੀ ਜਾਂਚ ਲਈ ਸਰਟੀਫਿਕੇਟ ਪ੍ਰਾਪਤ ਕਰਨ ਲਈ ਲੋਕਾਂ ਨੂੰ ਜਿੱਥੇ ਖੱਜਲ ਖੁਆਰ ਹੋਣਾ ਪੈ ਰਿਹਾ ਹੇ ਉੱਥੇ ਸਥਾਨਕ ਸਿਵਲ ਹਸਪਤਾਲ ਵਿੱਚ ਅੱਖਾਂ ਦਾ ਡਾਕਟਰ ਨਾ ਹੋਣ ਕਾਰਨ ਮਾਨਸਾ ਜਾਂ ਬਰੇਟਾ 15 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਜਾਣ ਲਈ ਮਜਬੂਰ ਹੋਣਾ ਪੈਦਾ ਹੈ ਜਿੱਥੇ ਸਮੇਂ ਅਤੇ ਪੈਸੇ ਦੀ ਬਰਬਾਦੀ ਲਾਇਸੈਸ ਧਾਰਕ ਦੀ ਜੇਬ ਤੇ ਅਸਰ ਪਾਉਦੀ ਹੈ। ਪਿਛਲੇ ਲੰਮੇ ਸਮੇਂ ਤੋਂ ਹਸਪਤਾਲ ਵਿੱਚ ਅੱਖਾਂ ਦੇ ਡਾਕਟਰ ਦੀ ਅਸਾਮੀ ਨਾ ਹੋਣ ਕਾਰਨ ਲੋਕ ਡਰਾਇੰਵਿੰਗ ਲਾਇਸੈਸ ਨਾਵਾ ਬਣਾਉਣ ਅਤੇ ਰਿਨੀਉ ਕਰਨ ਲਈ ਖੱਜਲ ਖੁਆਰ ਹੋ ਰਹੇ ਹਨ। ਹਲਕਾ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਵੱਲੋਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾ ਨੂੰ ਮੱਦੇਨਜ਼ਰ ਅੱਖਾਂ ਦੇ ਡਾਕਟਰ ਦੀ ਸਰਕਾਰੀ ਹਸਪਤਾਲ ਵਿੱਚ ਤੁਰੰਤ ਨਿਯੁਕਤੀ ਕਰਨ। ਇਸ ਸੰਬੰਧੀ ਐਸ ਐਮ ਓ ਗੁਰਚੇਤਨ ਪ੍ਰਕਾਸ਼ ਨਾਲ ਗੱਲਬਾਤ ਕਰਨ ਤੇ ਉਨ੍ਹਾ ਦੱਸਿਆ ਕਿ ਹਸਪਤਾਲ ਵਿੱਚ ਡਾਕਟਰ ਅਤੇ ਅੱਖਾਂ ਦੀ ਜਾਂਚ ਵਾਲਾ ੳਪਰੇਟਹ ਦੀ ਅਸਾਮੀ ਖਾਲੀ ਹੈ। ਇਸ ਸੰਬੰਧੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

NO COMMENTS