(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਸੰਤ ਨਿਰੰਕਾਰੀ ਮੰਡਲ ਮਾਨਸਾ ਵਲੋਂ ਸਵ: ਸ਼ਰੀਰਦਾਨੀ ਜਸਪਾਲ ਕੌਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਇਹ ਜਾਣਕਾਰੀ ਦਿੰਦਿਆਂ ਮੰਡਲ ਮਾਨਸਾ ਦੇ ਸੰਯੋਜਕ ਦਲੀਪ ਕੁਮਾਰ ਰਵੀ ਨੇ ਦੱਸਿਆ ਕਿ ਸਵੈਇੱਛਕ ਖੂਨਦਾਨੀ ਹਰਬੰਸ ਸਿੰਘ ਦੀ ਪਤਨੀ ਜਸਪਾਲ ਕੌਰ ਜੋ ਕਿ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਉਹਨਾਂ ਨੇ ਮਰਨ ਉਪਰੰਤ ਉਹਨਾਂ ਦੀ ਇੱਛਾ ਅਤੇ ਪਰਿਵਾਰਕ ਸਹਿਮਤੀ ਨਾਲ ਸ਼ਰੀਰਦਾਨੀ ਪੇ੍ਰਕ ਸੰਜੀਵ ਪਿੰਕਾਂ ਨਾਲ ਸੰਪਰਕ ਕਰਕੇ ਜਸਪਾਲ ਕੌਰ ਦੀ ਮਿ੍ਤਕ ਦੇਹ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਅਨੋਟਮੀ ਵਿਭਾਗ ਨੂੰ ਦਾਨ ਕੀਤੀ ਗਈ ਸੀ ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਕੈਂਪ ਵਿੱਚ ਨਿੰਰਕਾਰੀ ਮੰਡਲ ਦੇ ਮੈਂਬਰਾਂ ਸਮੇਤ ਪਰਿਵਾਰ ਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੇ 90 ਯੂਨਿਟ ਖ਼ੂਨਦਾਨ ਕੀਤਾ।ਇਸ ਖੂਨਦਾਨ ਕੈਂਪ ਦੀ ਰਸਮੀ ਸ਼ੁਰੂਆਤ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਅਤੇ ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਐਸ.ਪੀ.ਦੁੱਗਲ ਨੇ ਕੀਤੀ। ਡਾਕਟਰ ਵਿਜੇ ਸਿੰਗਲਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜਸਪਾਲ ਕੌਰ ਦਾ ਪਰਿਵਾਰ ਲੰਬੇ ਸਮੇਂ ਤੋਂ ਸਮਾਜਸੇਵੀ ਕੰਮਾਂ ਖੂਨਦਾਨ,ਸਫ਼ਾਈ ਮੁਹਿੰਮ ਆਦਿ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ ਅਤੇ ਉਹਨਾਂ ਸਰੀਰਦਾਨ ਕਰਕੇ ਮੈਡੀਕਲ ਖੋਜਾਂ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹਨ। ਐਸ.ਪੀ.ਦੁੱਗਲ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਜੀ ਨੇ ਕਈ ਸਾਲ ਪਹਿਲਾਂ ਖੁਦ ਆਪਣਾ ਅਤੇ ਅਪਣੀ ਧਰਮਪਤਨੀ ਦਾ ਖੂਨਦਾਨ ਕਰਦਿਆਂ ਸੰਦੇਸ਼ ਖੂਨ ਨਾਲੀਆਂ ਚ ਨਹੀਂ ਨਾੜੀਆਂ ਚ ਵਹਿਣਾ ਚਾਹੀਦਾ ਹੈ ਦਾ ਸੰਦੇਸ਼ ਦੇ ਕੇ ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਲਹਿਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਭਾਰਤ ਵਿਚ ਹਰ ਸਾਲ ਮਿਸ਼ਨ ਵਲੋਂ ਇੱਕ ਲੱਖ ਯੂਨਿਟ ਖ਼ੂਨਦਾਨ ਕੀਤਾ ਜਾਂਦਾ ਹੈ।ਇਹ ਖੂਨਦਾਨ ਕੈਂਪ ਲਗਾਉਣ ਲਈ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਦੀ ਟੀਮ ਨੇ ਬਾਖੂਬੀ ਸੇਵਾ ਨਿਭਾਈ।ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਦੇ ਹਲਕਾ ਵਿਧਾਇਕ ਪਿ੍ਸਿੰਪਲ ਬੁੱਧਰਾਮ, ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਨਿਰੰਕਾਰੀ ਅਸ਼ੋਕ ਕੁਮਾਰ,ਸਮੇਤ ਵੱਡੀ ਗਿਣਤੀ ਵਿੱਚ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ,ਸ਼ਹਿਰਵਾਸੀ ਅਤੇ ਨਿਰੰਕਾਰੀ ਮਿਸ਼ਨ ਦੇ ਮੈਂਬਰਾਂ ਨੇ ਸ਼ਰਧਾਂਜਲੀ ਭੇਂਟ ਕੀਤੀ।