
ਮਾਨਸਾ 01,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅੱਜ ਸ਼ਿਵਰਾਤਰੀ ਦੇ ਤਿਉਹਾਰ ਦੇ ਮੌਕੇ ਤੇ ਸ਼ਵ : ਸ੍ਰੀ ਕੁਲਵੰਤ ਸ਼ਰਮਾ ਦੀ ਯਾਦ ਚ ਉਨ੍ਹਾਂ ਦੇ ਪਰਿਵਾਰ ਵਲੋ ਬਸ ਸਟੈਂਡ ਤੇ ਗੰਨੇ ਦੇ ਜੂਸ ਦਾ ਲੰਗਰ ਲਗਾਇਆ ਗਿਆ ਅਤੇ ਜੂਸ ਦਾ ਲੰਗਰ ਲਗਾ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਯਾਦ ਨੂੰ ਤਾਜ਼ਾ ਰੱਖਿਆ ਸਵ ਕਲਵੰਤ ਸ਼ਰਮਾ ਜੀ ਆਪ ਵੀ ਮਾਨਸਾ ਦੀਆਂ ਵੱਖ ਵੱਖ ਸੰਸਥਾਵਾਂ ਦੇ ਮੈਂਬਰ ਸਨ ਅਤੇ ਅਤੇ ਬਾਹਮਣ ਸਭਾ ਮਾਨਸਾ ਦੇ ਕੈਸ਼ੀਅਰ ਅਤੇ ਬਹੁਤ ਵਧੀਆ ਇਨਸਾਨ ਸਨ ਅਤੇ ਪਾਵਰਕੌਮ ਦੇ ਰਿਟਾਇਰਡ ਮੁਲਜ਼ਮ ਸਨ ਇਸ ਮੋਕੇ ਤੇ ਵੀਰਭਾਨ ਪਾਵਰਕਾਮ, ਉਮ ਪ੍ਰਕਾਸ਼ ਪਾਵਰਕਾਮ, ਰਾਜੂ ਸ਼ਰਮਾ ਵਾਲਾ, ਭੂਸ਼ਣ ਕੁਮਾਰ ,ਪੁਨੀਤ ਗਰਗ, ਮੋਹਿਤ ਆਦਿ ਹਾਜਰ ਸਨ
