
ਮਾਨਸਾ 10 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਅਤੇ ਬਲਜੀਤ ਸ਼ਰਮਾਂ ਦੀ ਲੋਕਾਂ ਨੂੰ ਖੁਸ਼ੀ ਗਮੀ ਖੂਨਦਾਨ ਕਰਕੇ ਸ਼ਾਂਝੀ ਕਰਨ ਲਈ ਚਲਾਈ ਮੁਹਿੰਮ ਦੀ ਪ੍ਰੇਰਣਾ ਸਦਕਾ ਜਨਮਦਿਨ ਮੌਕੇ ਖੂਨਦਾਨ ਕਰਨ ਦੀ ਲਹਿਰ ਨੂੰ ਅੱਗੇ ਵਧਾਉਂਦਿਆਂ ਅੱਜ ਸ਼ਰਮਾਂ ਸਟਰੀਟ ਦੇ ਵਸਨੀਕਾਂ ਨਵੀਨ ਕੁਮਾਰ, ਐਡਵੋਕੇਟ ਪ੍ਰਦੀਪ ਕੁਮਾਰ, ਵਿਵੇਕ ਕੁਮਾਰ ਨੇ ਸ਼ਰਮਾਂ ਸਟਰੀਟ ਦੇ ਪ੍ਰਧਾਨ ਭੀਮਸੇਨ ਗੋਇਲ ਦੀ ਹਾਜ਼ਰੀ ਵਿੱਚ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੀਤਾ।


ਇਸ ਮੌਕੇ 100 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਸ਼ਰਮਾਂ ਸਟਰੀਟ ਦੇ ਵਸਨੀਕ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਉਹ ਲਗਾਤਾਰ ਮੁਹੱਲਾ ਵਾਸੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਅੱਜ ਖੁਸ਼ੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਪ੍ਰੇਰਣਾ ਸਦਕਾ ਇਹਨਾਂ ਨੌਜਵਾਨਾਂ ਨੇ ਜਨਮਦਿਨ ਮੌਕੇ ਖੂਨਦਾਨ ਕੀਤਾ ਹੈ ਅਤੇ ਅੱਗੇ ਤੋਂ ਵੀ ਖੂਨਦਾਨ ਕਰਕੇ ਖੁਸ਼ੀਆਂ ਸਾਂਝੀਆਂ ਕਰਨ ਲਈ ਬਚਨਬੱਧ ਹੋਏ ਹਨ।ਇਸ ਮੌਕੇ ਸਾਡਾ ਮਾਨਸਾ ਦੇ ਚੀਫ ਐਡੀਟਰ ਬਲਜੀਤ ਕੜਵੱਲ,ਧੀਰਜ ਗੋਇਲ, ਰਕੇਸ਼ ਕੁਮਾਰ ਬਾਲਾਜੀ ਟੈਲੀਕਾਮ ਸਮੇਤ ਮੈਂਬਰ ਹਾਜ਼ਰ ਸ
