ਮਾਨਸਾ, 26 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਦੀ ਇੱਕ ਬੱਸ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਮਾਨਸਾ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਸਕੱਤਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਇਹ ਬੱਸ ਸ਼੍ਰੀ ਸ਼ਕਤੀ ਭਵਨ ਮੰਦਰ, ਸ਼੍ਰੀ ਦੁਰਗਾ ਮੰਦਰ ਖਿਆਲਾ, ਸ਼੍ਰੀ ਮਾਤਾ ਨੈਣਾ ਦੇਵੀ ਜੀ, ਸ਼੍ਰੀ ਮਾਤਾ ਚਿੰਤਪੁਰਨੀ ਜੀ, ਸ਼੍ਰੀ ਮਾਤਾ ਚਾਮੁੰਡਾ ਦੇਵੀ, ਸ਼੍ਰੀ ਮਾਤਾ ਜਵਾਲਾ ਜੀ, ਮੰਦਰ ਸ਼੍ਰੀ ਬੈਜਨਾਥ ਜੀ ਅਤੇ ਸ਼੍ਰੀ ਮਾਤਾ ਬਗਲਾਮੁਖੀ ਜੀ ਦੇ ਦਰਸ਼ਨ ਕਰਨ ਉਪਰੰਤ ਐਤਵਾਰ ਨੂੰ ਵਾਪਸ ਮਾਨਸਾ ਪਹੁੰਚੇਗੀ। ਇਸ ਬੱਸ ਨੂੰ ਧਾਰਮਿਕ ਰਸਮਾਂ ਅਨੁਸਾਰ ਰਵਾਨਾ ਕਰਨ ਦੀ ਰਸਮ ਸਮਾਜਸੇਵੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ,ਕਾਰਜਕਾਰੀ ਜਰਨਲ ਸਕੱਤਰ ਰਜੇਸ਼ ਪੰਧੇਰ ਅਤੇ ਜੁਆਇੰਟ ਸਕੱਤਰ ਬਿੰਦਰਪਾਲ ਗਰਗ ਨੇ ਅਦਾ ਕਰਦਿਆਂ ਕਿਹਾ ਕਿ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਦਾ ਧਾਰਮਿਕ ਸਮਾਗਮਾਂ ਸਮੇਂ ਵੱਡਮੁੱਲਾ ਯੋਗਦਾਨ ਰਹਿੰਦਾ ਹੈ ਅਤੇ ਜਿੱਥੇ ਇਹਨਾਂ ਦੇ ਮੰਡਲ ਵੱਲੋਂ ਜਾਗਰਣ ਕੀਤੇ ਜਾਂਦੇ ਹਨ ਉਸ ਦੇ ਨਾਲ ਹੀ ਪ੍ਰਭਾਤ ਫੇਰੀਆਂ ਸਮੇਂ ਵੀ ਭਰਪੂਰ ਸਹਿਯੋਗ ਨਿਰਸਵਾਰਥ ਦਿੱਤਾ ਜਾਂਦਾ ਹੈ।ਇਸ ਬੱਸ ਯਾਤਰਾ ਦੇ ਇੰਚਾਰਜ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਸਾਵਣ ਮਹੀਨੇ ਵਿੱਚ ਮੰਡਲ ਵਲੋਂ ਮਾਤਾ ਦੇ ਝੰਡਿਆਂ ਦੀ ਵਿਧੀਵੱਤ ਪੂਜਾ ਕੀਤੀ ਜਾਂਦੀ ਹੈ ਅਤੇ ਪੂਜਾ ਉਪਰੰਤ ਸਾਰੇ ਮੰਡਲ ਦੇ ਮੈਂਬਰਾਂ ਸਮੇਤ ਜਾ ਕੇ ਧਾਰਮਿਕ ਸਥਾਨਾਂ ਤੇ ਝੁਲਾਏ ਜਾਂਦੇ ਹਨ।ਇਸ ਮੌਕੇ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਅਤੇ ਵਾਈਸ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਕਲੱਬ ਦੇ ਮੈਂਬਰਾਂ ਨੂੰ ਵੀ ਪਿਛਲੇ ਸਾਲਾਂ ਤੋਂ ਇਸ ਯਾਤਰਾ ਦਾ ਹਿੱਸਾ ਬਨਣ ਦਾ ਮੌਕਾ ਮਿਲ ਰਿਹਾ ਹੈ ਇਹ ਯਾਤਰਾ ਇਸ ਮੰਡਲ ਵਲੋਂ ਪੂਰੀ ਆਸਥਾ ਨਾਲ ਅਤੇ ਆਨੰਦਮਈ ਮਾਹੌਲ ਵਿੱਚ ਕਰਵਾਈ ਜਾਂਦੀ ਹੈ।
ਇਸ ਮੌਕੇ ਮਹੰਤ ਵਿਜੇ ਕਮਲ,ਕੇਸੀ ਸ਼ਰਮਾਂ,ਪਿ੍ੰਸਿਪਲ ਮਦਨ ਲਾਲ ਕਟਾਰੀਆ, ਲਛਮਣ ਦਾਸ, ਜੀਵਨ ਜੁਗਨੀ, ਮਾਸਟਰ ਸਤੀਸ਼ ਗਰਗ, ਕਮਲ ਜੋਗਾ, ਐਡਵੋਕੇਟ ਆਤਮਾ ਰਾਮ,ਰਵੀ ਅਰੋੜਾ,ਵਿਪਿਨ ਅਰੋੜਾ,ਸੰਦੀਪ ਗੋਇਲ, ਰਮੇਸ਼ ਕੁਮਾਰ, ਬੰਟੀ ਕੁਮਾਰ ਸਮੇਤ ਇਸਤਰੀ ਸਤਿਸੰਗ ਮੰਡਲ ਸ਼ਕਤੀ ਭਵਨ ਦੇ ਪ੍ਰਧਾਨ ਸ਼ਸ਼ੀ ਸ਼ਰਮਾਂ ਅਤੇ ਮੈਂਬਰ ਵੀ ਹਾਜ਼ਰ ਸਨ।