
ਮਾਨਸਾ 07,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਤੀਸਰੇ ਮੂਰਤੀ ਸਥਾਪਨਾ ਦਿਵਸ ਦੇ ਸਬੰਧੀ ਅੱਜ ਅੱਸੂ ਮਹੀਨੇ ਦੇ ਚਾਨਣ ਪੱਖ ਦੀ ਪਹਿਲੀ ਤਿਥਿ ਤੋਂ ਸ਼ੁਰੂ ਹੁੰਦੇ ਸ਼ਰਦ ਨਵਰਾਤਰਿਆਂ ਦੇ ਪਹਿਲੇ ਦਿਨ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਪਰਮ ਪੂਜਯ ਦੇਵੀ ਜੋ ਧਨ ਵਿੱਦਿਆ ਯਸ਼ ਮਾਣ ਆਪਣੇ ਭਗਤਾਂ ਨੂੰ ਪ੍ਰਦਾਨ ਕਰਦੀ ਹੈ ਮਾਤਾ ਸ਼੍ਰੀ ਸ਼ੈਲਪੁੱਤਰੀ ਜੀ ਦਾ ਪੂਜਨ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਖੇਤਰੀ ਬੀਜ ਕੇ, ਮਹਾਂਰਾਣੀ ਦੀ ਪਵਿੱਤਰ ਜੋਤ ਪ੍ਰਚੰਡ,ਨਵ-ਗ੍ਰਹਿ ਪੂਜਨ,ਕਲਸ਼ ਪੂਜਨ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਸ਼੍ਰੀ ਚਰਨਜੀਵ ਸ਼ਰਮਾ ਜੀ ਅਤੇ ਪਰਿਵਾਰ ਤੋਂ ਸ਼ਰਧਾ ਪੂਰਵਕ ਕਰਵਾਇਆ।
ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਅਹੁਦੇਦਾਰਾਂ ਨੇ ਨਾਰੀਅਲ ਚੁੰਨਰੀ ਦੇ ਕੇ ਚਰਨਜੀਵ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਵਿਸ਼ਾਲ ਕੰਜਕ ਪੂਜਨ, ਅਤੁੱਟ ਭੰਡਾਰਾ ਅਤੇ ਮਹਾਂਮਾਈ ਦੀ ਵਿਸ਼ਾਲ ਚੌਕੀ ਮਿਤੀ 14.10.2021ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਮਹਾਂਰਾਣੀ ਦੀ ਇੱਛਾ ਤੱਕ ਲਗਾਈ ਜਾਵੇਗੀ।
