ਸਹੁੰ ਚੁੱਕਣ ਦੇ ਦੂਜੇ ਦਿਨ ਤੋਂ ਸ਼ੁਰੂ ਹੋਈ ਬਾਇਡਨ ਦੀ ਕੋਰੋਨਾ ਖਿਲਾਫ ‘ਜੰਗ’

0
21

ਵਾਸ਼ਿੰਗਟਨ23, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਜੋਅ ਬਾਇਡਨ ਨੇ ਰਾਸ਼ਟਰਪਤੀ ਦੀ ਕੁਰਸੀ ‘ਤੇ ਬੈਠਣ ਦੇ ਅਗਲੇ ਹੀ ਦਿਨ ਅਮਰੀਕਾ ਵਿਚ ਕਮਾਲ ਕਰ ਦਿੱਤਾ। ਬਾਇਡਨ ਨੇ ਕੋਰੋਨਾ ਨੂੰ ਕੰਟ੍ਰੋਲ ਕਰਨ ਲਈ ਯੁੱਧ ਵਰਗੀ ਯੋਜਨਾ ਦਾ ਐਲਾਨ ਕੀਤਾ। ਬਾਇਡਨ ਦਾ ਉਦੇਸ਼ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ 100 ਦਿਨਾਂ ਦੇ ਅੰਦਰ-ਅੰਦਰ 100 ਮਿਲੀਅਨ (10 ਕਰੋੜ) ਅਮਰੀਕੀ ਲੋਕਾਂ ਨੂੰ ਕੋਰੋਨਾ ਵੈਕਸੀਨ ਲਾ ਦਿੱਤੀ ਜਾਵੇ।

ਬਾਇਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਦੂਜੇ ਦਿਨ ਅਮਰੀਕਾ ਵਿਚ ਟੀਕਾਕਰਣ ਦੀ ਰਫਤਾਰ ਤੇਜ਼ ਹੋ ਗਈ ਅਤੇ ਇੱਕ ਦਿਨ ਵਿਚ 13 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਗਈ। 20 ਜਨਵਰੀ ਨੂੰ ਜੋਅ ਬਾਇਡਨ ਨੇ ਸਯੁੰਕਤ ਰਾਜ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਅਤੇ 21 ਜਨਵਰੀ ਨੂੰ ਵੈਕਸੀਨੇਸ਼ਨ ‘ਚ ਤੇਜ਼ੀ ਆਈ।

LEAVE A REPLY

Please enter your comment!
Please enter your name here