ਬੁਢਲਾਡਾ 08 ਮਈ(ਸਾਰਾ ਯਹਾਂ/ਅਮਨ ਮਹਿਤਾ)ਆਮ ਲੋਕ ਨੂੰ ਤੰਦWਸਤ ਜ਼ਿੰਦਗੀ ਜਿਉਣ ਲਈ ਸਿਹਤ ਵਿਭਾਗ ਸਮੇਂ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਦਾ ਹੈ ਜਿਸ ਨਾਲ ਬਿਮਾਰੀਆਂ ਨੂੰ ਜੜੋਂ ਪੁੱਟਿਆ ਜਾ ਸਕੇ। ਜਿਸ ਲੜੀ ਤਹਿਤ ਦੰਦਾਂ ਦੀਆਂ ਬਿਮਾਰੀਆਂ ਲਈ ਸਿਹਤ ਵਿਭਾਗ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਸ ਸੰੰਬਧੀ ਐਸ ਐਮ ਓ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਿ ਜੇਕਰ ਸਹੀ ਸਮੇਂ ਜੇ ਦੰਦਾਂ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਦੇ ਰੋਗ ਸਰੀਰ ਵਿੱਚ ਹੋਰ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਲਈ ਨਿਮਯਤ ਸਮੇਂ ਤੇ ਇੰਨਾਂ ਦੀ ਸੰਭਾਲ ਅਤੇ ਜਾਂਚ ਜ਼ਰੂਰੀ ਹੈ। ਦੰਦਾ ਦੀ ਸੰਭਾਲ ਪ੍ਰਤੀ ਸਮੇਂ ਸਿਰ ਜਾਗWਕ ਨਾਂ ਹੋਣ ਅਤੇ ਇਲਾਜ ਨਾਂ ਕਰਵਾਉਣ ਤੇ ਭਵਿੱਖ ਵਿੱਚ ਇਹ ਦਿਲ, ਕਿਡਨੀਆਂ ਆਦਿ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਕਸਰ ਮਰੀਜ਼ ਡਾਕਟਰ ਕੋਲ ਦੰਦਾਂ ਵਿੱਚ ਤਕਲੀਵ ਹੋਣ ਹੀ ਸੰਪਰਕ ਕਰਦਾ ਹੈ। ਜਦਕਿ ਨਿਯਮਤ ਜਾਂਚ ਦੌਰਾਨ ਦੰਦਾਂ ਦੀ ਆਮ ਸਮੱਸਿਆ ਸ਼ੂW ਵਿੱਚ ਹੀ ਪਤਾ ਚਲ ਜਾਂਦੀ ਹੈ ਤੇ ਕੁਦਰਤ ਦੀ ਅਨਮੋਲ ਦੇਣ ਅਸਲੀ ਦੰਦਾਂ ਨੂੰ ਬਚਾਇਆਂ ਜਾ ਸਕਦਾ ਹੈ। ਦੰਦਾਂ ਦੀ ਦੇਖਭਾਲ ਬਹੁਤ ਜਰੂਰੀ ਹੈ ਤੇ ਇਸ ਲਈ ਪਰਿਵਾਰ ਦੇ ਸਮੂਹ ਮੈਬਰਾਂ ਨੂੰ ਸਵੇਰ ਵੇਲੇ ਅਤੇ ਰਾਤ ਵੇਲੇ ਬਰੱਸ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਦੰਦ ਸਿਹਤਮੰਦ ਹੋਣ ਤਾਂ ਸਰੀਰ ਵੀ ਨਿਰੋਗ ਰਹਿੰਦਾ ਹੈ। ਠੰਡੇ ਪੇਅਜਲ ਦੰਦਾਂ ਨੂੰ ਨੁਕਸਾਨ ਪਹੁੰਚਾਉਦੇ ਹਨ, ਇਸ ਲਈ ਇਨਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਖਾਣਾ ਖਾਣ ਉਪਰੰਤ ਕੁੱਰਲੀ ਜ਼ਰੂਰ ਕਰਨਾ ਚਾਹੀਦੀ ਹੈ।ਅਜਿਹਾ ਨਾਂ ਕਰਨ ਤੇ ਕਈ ਵਾਰ ਭੋਜਨ ਅਤੇ ਹੋਰ ਖਾਦ ਪਦਾਰਥਾਂ ਦੇ ਕਣ ਦੰਦਾਂ ਵਿੱਚ ਰਹਿ ਜਾਂਦੇ ਹਨ ਜਿਸ ਨਾਲ ਦੰਦਾਂ ਵਿੱਚ ਖੋੜ ਪੈ ਜਾਣਾ ਦਾ ਖਤਰਾ ਬਣਿਆ ਰਹਿੰਦਾ ਹੈ। ਦੁੱਧ ਅਤੇ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਦੰਦਾਂ ਲਈ ਬਹਤਰ ਸਾਬਿਤ ਹੁੰਦਾ ਹੈ। ਬੱਚਿਆਂ ਨੂੰ ਵੱਧ ਚਾਕਲੇਟ ਅਤੇ ਮਿੱਠੇ ਪਦਾਰਥ ਆਦਿ ਸੀਮਤ ਮਿਕਦਾਰ ਵਿੱਚ ਹੀ ਦੇਣੇ ਚਾਹੀਦੇ ਹਨ। ਸਾਲ ਵਿੱਚ ਦੋ ਵਾਰ ਭਾਵ ਕਿ ਹਰ ਛੇ ਮਹੀਨੇ ਦੇ ਅੰਤਰਾਲ ਤੇ ਦੰਦਾਂ ਦੇ ਮਾਹਿਰ ਡਾਕਟਰ ਕੋਲੋਂ ਜਾਂਚ ਕਰਵਾਰਉਣੀ ਚਾਹੀਦਾ ਹੈ ਤਾਂ ਕਿ ਕਿਸੇ ਕਿਸਮ ਦੀ ਪਰੇਸ਼ਾਨੀ ਨੂੰ ਸ਼ੁਰੂਆਤ ਵਿੱਚ ਹੀ ਸੰਭਾਲਿਆ ਜਾ ਸਕੇ।