ਮਾਨਸਾ 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਸਹੀਦ ਉਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜਾਦ ਦੀ 84 ਵੀ ਸਹੀਦੀ ਵਰੇਗੰਢ ਨੂੰ ਸਮਰਪਿਤ ਕਾਨਫਰੰਸ 31 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸਥਾਨਿਕ ਸੁਤੰਤਰ ਭਵਨ ਵਿੱਖੇ ਆਯੋਜਿਤ ਕੀਤੀ ਜਾਵੇਗੀ , ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਦਿੰਦਿਆ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ ਤੇ ਜਿਲ੍ਹਾ ਸਕੱਤਰ ਸਾਥੀ ਹਰਪ੍ਰੀਤ ਸਿੰਘ ਮਾਨਸਾ ਨੇ ਕਿਹਾ ਇਸ ਕਾਨਫਰੰਸ ਵਿੱਚ ਵੱਡੀ ਤਾਦਾਦ ਵਿੱਚ ਨੋਜਵਾਨ ਸਾਮਿਲ ਹੌਣਗੇ ਤੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ , ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਵਿਸੇਸ ਤੌਰ ਤੇ ਸਿਰਕਤ ਕਰਨਗੇ ।
ਨੌਜਵਾਨ ਆਗੂਆ ਨੇ ਕਿਹਾ ਅਜੌਕੇ ਦੌਰ ਵਿੱਚ ਅਸੀ ਅਜਾਦੀ ਤੋ ਬਾਅਦ ਸੱਭ ਤੋ ਮਾੜੇ ਦੌਰ ਵਿੱਚੋ ਗੁਜਰ ਰਹੇ ਹਾਂ , ਬੇਰੁਜ਼ਗਾਰੀ ਪਿਛਲੇ 48 ਸਾਲਾ ਦਾ ਰਿਕਾਰਡ ਤੌੜ ਚੁੱਕੀ ਹੈ ਤੇ ਦੇਸ ਦਾ ਹਰ ਤੀਜਾ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸ ਚੁੱਕਿਆ ਹੈ , ਸਮੇ ਦੇ ਹਾਕਮ ਦੇਸ ਦੇ ਪਬਲਿਕ ਅਦਾਰਿਆਂ ਨੂੰ ਕੋਡੀਆ ਦੇ ਭਾਅ ਵੇਚ ਰਹੇ ਹਨ ਤੇ ਨੌਜਵਾਨਾਂ ਨੂੰ ਰੁਜਗਾਰ ਦੇ ਵਸੀਲੇ ਪੈਦਾ ਕਰਨ ਵਿੱਚ ਅਸਫਲ ਸਿੱਧ ਹੋ ਰਹੇ ਹਨ ।
ਨੋਜਵਾਨ ਆਗੂਆਂ ਨੇ ਕਿਹਾ ਕਿ ਨੋਜਵਾਨਾਂ ਨੂੰ ਜੱਥੇਬੰਦ ਹੋ ਕੇ ਸਹੀਦ ਭਗਤ ਸਿੰਘ , ਸਹੀਦ ਊਧਮ ਸਿੰਘ , ਸਹੀਦ ਕਰਤਾਰ ਸਿੰਘ ਤੇ ਗ਼ਦਰੀ ਬਾਬਿਆਂ ਦੀਆ ਕੁਰਬਾਨੀਆ ਤੋ ਸੇਧ ਲੈ ਕੇ ਲੁੱਟ ਖਸੁੱਟ ਰਹਿਤ ਸਮਾਜ ਸਿਰਜਣ ਲਈ ਜੱਦੋ-ਜਹਿਦ ਕਰਨੀ ਚਾਹੀਦੀ ਹੈ ।