*ਸਹਿਰ ਦੇ ਅਧੂਰੇ ਵਿਕਾਸ ਕਾਰਜ ਤੇਜੀ ਨਾਲ ਸੁਰੂ, ਲੋਕ ਖੁਦ ਨਿਗਰਾਨ ਬਣਨ-ਕੋਸਲਰ ਤਾਰੀ ਫੋਜੀ*

0
110

ਬੁਢਲਾਡਾ 26 ਨਵੰਬਰ (ਸਾਰਾ ਯਹਾਂ/)ਅਮਨ ਮੇਹਤਾ): ਸਥਾਨਕ ਸਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ  ਨੂੰ ਤੇਜੀ ਨਾਲ ਨਗਰ ਕੋਸਲ ਵੱਲੋ ਪੂਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਅਧੀਨ ਵਾਰਡ ਨੰਬਰ 14, ਵਾਰਡ ਨੰਬਰ 4 ਵਿੱਚ ਜਿੱਥੇ ਇੰਟਰਲੋਕ ਟਾਇਲਾਂ ਰਾਹੀਂ ਗਲੀਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉੱਥੇ ਵਾਰਡਾਂ ਅੰਦਰ ਰਹਿੰਦੀਆਂ ਪੁੱਲੀਆ ਦਾ ਨਿਰਮਾਣ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕੋਸਲਰ ਤਾਰੀ ਫੋਜੀ ਨੇ ਦੱਸਿਆ ਕਿ ਵਾਰਡ ਦੀਆਂ ਗਲੀਆਂ ਦੀਆਂ ਮੁੱਖ ਪੁੱਲੀਆਂ ਟੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਵਾਰਡ ਅੰਦਰ ਪਹਿਲ ਦੇ ਆਧਾਰ ਤੇ ਸਾਰੀਆਂ ਪੁੱਲੀਆ ਦਾ ਨਿਰਮਾਣ ਸੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਅੰਦਰ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਨਿਕਾਸੀ ਪਾਣੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਵਾਰਡ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਕੋਸਲਰ ਤਾਰੀ ਨੇ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਵਰਤੇ ਜਾ ਰਹੇ ਮਟੀਰੀਅਲ ਦੀ ਜਾਚ ਲਈ ਖੁਦ ਨਿਗਰਾਨ ਬਣਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਅਤੇ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ। ਇਸ ਮੋਕੇ ਤੇ ਵਾਰਡ ਦੇ ਦਰਸਨ ਸਿੰਘ, ਕਾਬਿਲ ਵਿਰਕ, ਅਮਰੀਕ ਸਿੰਘ, ਬਿੱਟੂ, ਜੱਸੀ ਆਦਿ ਹਾਜ਼ਰ ਸਨ। 

NO COMMENTS