*ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਯੂਵਕ ਸੇਵਾਵਾ ਮਾਨਸਾ,ਨਹਿਰੂ ਯੂਵਾ ਕੇਦਰ ਮਾਨਸਾ ਦੇ ਸਹਿਯੋਗ ਸਦਕਾ 13ਵਾਂ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ*

0
3

ਮਾਨਸਾ 27,ਅਗਸਤ (ਸਾਰਾ ਯਹਾਂ ਬੀਰਬਲ ਧਾਲੀਵਾਲ) : ਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ(ਮਾਨਸਾ)ਯੂਵਕ ਸੇਵਾਵਾ ਮਾਨਸਾ,ਨਹਿਰੂ ਯੂਵਾ ਕੇਦਰ ਮਾਨਸਾ ਅਤੇ ਸੁਰੇਸ਼ ਕੁਮਾਰ ਮਾਨਸਾ ਦੇ ਸਹਿਯੋਗ ਸਦਕਾ13ਵਾ ਕਰੋਨਾ ਵੈਕਸੀਨ ਕੈਂਪ ਪਿੰਡ ਫਰਵਾਹੀ ਦੀ ਰਾਮਦਾਸੀਆ ਧਰਮਸਾਲਾ ਵਿਚ ਲਗਾਇਆ ਗਿਆ।ਡਿੰਪਲ ਫਰਵਾਹੀ ਨੇ ਕਿਹਾ ਕਿ ਕਰੋਨਾ ਬਿਮਾਰੀ ਦਾ ਖਾਤਮਾ ਕਰਨ ਲਈ ਇਹ ਵੇਕਸੀਨੇਸ਼ਨ ਕਰਵਾਉਣਾ ਬਹੁਤ ਜਰੂਰੀ ਹੈ।ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਡਿੰਪਲ ਫਰਵਾਣਣਹੀ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆਂ ਇਹ ਵੈਕਸੀਨ ਦੀ ਮੰਗ ਕਰ ਰਹੀ ਹੈ ਉਥੇ ਆਪਣੇ ਦੇਸ਼ ਵਿੱਚ ਇਹ ਬਿਲਕੁੱਲ ਮੁਫ਼ਤ ਲੱਗ ਰਹੀ ਹੈ।ਸੁਸਾਇਟੀ ਦੇ ਮੈਬਰ ਜਸਵੰਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਵੱਧ ਤੋਂ ਵੱਧ ਵੇਕਸੀਨੇਸ਼ਨ ਕਰਵਾ ਕੇ ਕਰੋਨਾ ਬਿਮਾਰੀ ਦੀ ਤੀਜੀ ਵੇਵ ਨੂੰ ਸਿਰਫ ਆਪਾਂ ਆਪਣਾ ਫ਼ਰਜ਼ ਨਿਭਾ ਕੇ ਹੀ ਰੋਕ ਸਕਦੇ ਹਾਂ ਡਿੰਪਲ ਫਰਵਾਹੀ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਵਿੱਚ ਅੱਜ ਟੀਮ ਵੱਲੋਂ 220 ਲੋਕਾਂ ਦੀ ਵੇਕਸੀਨੇਸ਼ਨ ਕੀਤੀ ਗਈ ਅਤੇ ਲੋਕਾਂ ਵਿੱਚ ਵੈਕਸੀਨੇਸ਼ਨ ਲਵਾਉਣ ਦਾ ਭਾਰੀ ਉਤਸ਼ਾਹ ਸੀ।ਇਸ ਕੈਂਪ ਵਿੱਚ,ਮੈਡਮ ਸੀ ਐੱਚ ਓ ਰਮਨਦੀਪ ਕੌਰ,ਏ ਐੱਨ ਐੱਮ ਮੈਡਮ ਪਰਮਜੀਤ ਕੌਰ,ਮੈਡਮ ਮਲਕੀਤ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here