
ਮਾਨਸਾ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਮਾਨਵਤਾ ਦੀ ਸੇਵਾ ਨੂੰ ਸਮਰਪਤ ਸਹਿਯੋਗ ਵੈੱਲਫੇਅਰ ਸੁਸਾਇਟੀ ਕ੍ਰਿਸ਼ਨਗੜ੍ਹ ਫਰਵਾਹੀ ਵੱਲੋਂ ਲਗਾਤਾਰ ਸਿਵਲ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਲਈ ਖੂਨ ਦਾਨ ਕੀਤਾ ਜਾ ਰਿਹਾ ਹੈ। ਹਰ ਰੋਜ਼ ਜਦੋਂ ਵੀ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਪ੍ਰਾਈਵੇਟ ਹਸਪਤਾਲ ਵਿੱਚ ਮਰੀਜ਼ਾਂ ਲਈ ਲੋੜਵੰਦਾਂ ਨੂੰ ਖ਼ੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਰੰਤ ਡਿੰਪਲ ਫਰਮਾਹੀ ਦੀ ਅਗਵਾਈ ਵਿਚ ਲੋੜਵੰਦਾਂ ਤਕ ਬਲੱਡ ਪਹੁੰਚਾਇਆ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿੰਪਲ ਫਰਮਾਹੀ ਨੇ ਦੱਸਿਆ ਕਿ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਅਤੇ ਜਣੇਪੇ ਦੌਰਾਨ ਔਰਤਾਂ ਨੂੰ ਜਦੋਂ ਵੀ ਬਲੱਡ ਦੀ ਜ਼ਰੂਰਤ ਪੈਂਦੀ ਹੈ ਤਾਂ ਸੰਸਥਾ ਦੇ ਮੈਂਬਰ ਤੁਰੰਤ ਹਸਪਤਾਲ ਪਹੁੰਚ ਕੇ ਬਲੱਡ ਦਾਨ ਕਰ ਰਹੇ ਹਨ। ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਪਿੰਡ ਨਰਿੰਦਰਪੂਰਾ ਦੇ ਕੁਲਦੀਪ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਆਪਣਾ ਖੂਨਦਾਨ ਕਰਕੇ ਅਤੇ ਆਪਣੇ ਦੋਸਤਾ ਵਲੋ ਵੀ ਖੂਨਦਾਨ ਕਰਵਾਇਆ ਗਿਆ।ਖੂਨਦਾਨ ਕਰਦੇ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਤੋ ਵੱਡਾ ਕੋਈ ਦਾਨ ਨਹੀ ਹੋ ਸਕਦਾ ਕਿਹਾ ਜਾਦਾ ਹੈ ਖੂਨਦਾਨ ਮਾਹਾਦਾਨ ਸੋ ਸਾਰੇ ਵੀਰਾ ਨੂੰ ਅਹਿਜੇ ਦਿਨਾ ਤੇ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ।ਸਹਿਯੋਗ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਡਿੰਪਲ ਫਰਵਾਹੀ ਨੇ ਖੂਨਦਾਨ ਕਰਨ ਆਏ ਵੀਰ ਨੂੰ ਜਨਮ ਦਿਨ ਤੇ ਵਧਾਈ ਦਿੰਦਿਆ ਕਿਹਾ ਕਿ ਚਲ ਰਹੀ ਮਾਹਾਮਰੀ ਦੌਰਾਨ ਆ ਰਹੀ ਮਰੀਜ ਨੂੰ ਖੂਨ ਦੀਕਮੀ ਨੂੰ ਵੀ ਪੂਰਾ ਕੀਤਾ।ਇਸ ਮੌਕੇ ਡਿੰਪਲ ਫਰਵਾਹੀ ਲਵਪ੍ਰੀਤ ਫਰਵਾਹੀ ਰਵਿੰਦਰ ਸਿੰਘ ਹਰਪ੍ਰੀਤ ਸਿੰਘ ਅੰਗ੍ਰੇਜ ਸਟੂਡੀਓ ਮਾਖਾ ਨਾਲ ਹਾਜਰ ਸਨ।
