
ਮਾਨਸਾ,03 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਸਹਿਯੋਗ ਵੈਲਫੇਅਰ ਸੋਸਾਇਟੀ ਕਿਸ਼ਨਗੜ੍ਹ ਫ਼ਰਵਾਹੀ (ਮਾਨਸਾ) ਦੇ ਮੁੱਖ ਸੇਵਾਦਾਰ ਜੋ ਕਿ ਪਿਛਲੇ 2 ਸਾਲਾਂ ਤੋਂ ਹਰ ਇੱਕ ਸੇਵਾ ਨੂੰ ਦਿਲੋਂ ਨਿਭਾ ਰਹੇ ਹਨ ਜੋ ਕਿ ਮਾਨਸਾ ਤੋਂ (ਬਲੱਡ ਕੋਆਰਡੀਨੇਟਰ) ਵੀ ਹਨ। ਸਰਦਾਰ {ਡਿੰਪਲ ਫਰਵਾਹੀ} ਜੀ ਨੇ ਅੱਜ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ,ਡਿੰਪਲ ਜੀ ਨੇ ਆਪਣੇ ਘਰ ਤੋਂ 150 ਕਿਲੋਮੀਟਰ ਦੂਰ ਜਾ ਕੇ ਪਲਾਜ਼ਮਾ ਡੋਨੇਟ ਕੀਤਾ ਹੈ ਜੋ ਕਿ ਰਾਜਪੁਰਾ ਦੇ ਨੀਲਮ ਹਸਪਤਾਲ ਹੈਲਥ ਕੇਅਰ ਸੈਂਟਰ ਵਿੱਚ ਮਰੀਜ ਸ਼ੇਖਰ ਗਰਗ ਨੂੰ ਆਪਣਾ ਪਲਾਜ਼ਮਾ ਡੋਨੇਟ ਕਰਕੇ ਉਨ੍ਹਾਂ ਦੀ ਜਾਨ ਬਚਾਈ,ਪ੍ਰਮਾਤਮਾ ਡਿੰਪਲ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ!!
