ਸਹਿਕਾਰਤਾ ਵਿਭਾਗ ਵੱਲੋਂ ਆਪਣੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਦਾ ਬੀਮਾ ਕਵਰ ਕਰਨ ਦਾ ਫੈਸਲਾ

0
39

ਚੰਡੀਗੜ•, 15 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸਹਿਕਾਰਤਾ ਵਿਭਾਗ ਵੱਲੋਂ ਕੋਵਿਡ-19 ਸੰਕਟ ਵਿੱਚ ਫਰਟੰਲਾਈਨ ‘ਤੇ ਡਟੇ ਆਪਣੇ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਦਾ ਬੀਮਾ ਕਵਰ ਕਰਨ ਦਾ ਫੈਸਲਾ ਕੀਤਾ ਹੈ। ਇਹ ਬੀਮਾ ਸਾਰੇ ਰੈਗੂਲਰ, ਠੇਕੇ ਅਤੇ ਆਊਟਸੋਰਸਿੰਗ ਉਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਕੀਤਾ ਜਾਵੇਗਾ ਜੋ ਇਸ ਵੇਲੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਲਗਾਏ ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।

ਸ. ਰੰਧਾਵਾ ਨੇ ਕਿਹਾ ਕਿ ਫਰੰਟਲਾਈਨ ‘ਤੇ ਕੰਮ ਕਰ ਰਹੇ ਪੰਜ ਸਹਿਕਾਰੀ ਅਦਾਰਿਆਂ ਸ਼ੂਗਰਫੈਡ, ਮਿਲਕਫੈਡ, ਮਾਰਕਫੈਡ, ਪੰਜਾਬ ਰਾਜ ਸਹਿਕਾਰੀ ਬੈਂਕ ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 14905 ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਪ੍ਰਤੀ ਮੁਲਾਜ਼ਮ ਬੀਮਾ ਕਵਰ ਇਕ ਸਾਲ ਲਈ ਕੀਤਾ ਜਾ ਰਿਹਾ ਹੈ। ਪ੍ਰਤੀ ਮੁਲਾਜ਼ਮ 1977 ਰੁਪਏ ਸਮੇਤ ਜੀ.ਐਸ.ਟੀ. ਪ੍ਰੀਮੀਅਮ ਖਰਚ ਆ ਰਿਹਾ ਹੈ ਜਿਸ ਤਹਿਤ ਸਾਰੇ 14905 ਮੁਲਾਜ਼ਮਾਂ ਦੇ ਬੀਮੇ ਲਈ ਪ੍ਰੀਮੀਅਮ ਦਾ ਕੁੱਲ ਖਰਚਾ 2.95 ਕਰੋੜ (2,94,67,185) ਰੁਪਏ ਆਵੇਗਾ। ਪ੍ਰੀਮੀਅਮ ਦੀ ਰਾਸ਼ੀ ਸਬੰਧਤ ਸਹਿਕਾਰੀ ਅਦਾਰੇ ਵੱਲੋਂ ਆਪੋ-ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਅਦਾ ਕੀਤੀ ਜਾਵੇਗੀ।

ਸਹਿਕਾਰਤਾ ਮੰਤਰੀ ਨੇ ਸਾਰੇ ਮੁਲਾਜ਼ਮਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਪੰਜੇ ਸਹਿਕਾਰੀਆਂ ਅਦਾਰਿਆਂ ਦੇ ਕੁੱਲ 14905 ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ 8812 ਰੈਗੂਲਰ ਅਤੇ 6093 ਠੇਕੇ ਅਤੇ ਆਊਟਸੋਰਸਿੰਗ ਉਤੇ ਕੰਮ ਕਰਦੇ ਹਨ। ਸਹਿਕਾਰਤਾ ਵਿਭਾਗ ਵੱਲੋਂ ਲਏ ਇਸ ਵੱਡੇ ਫੈਸਲੇ ਤਹਿਤ ਸ਼ੂਗਰਫੈਡ ਦੇ 2090, ਮਿਲਕਫੈਡ ਦੇ 6298, ਮਾਰਕਫੈਡ ਦੇ 1421, ਪੰਜਾਬ ਰਾਜ ਸਹਿਕਾਰੀ ਬੈਂਕ ਦੇ 4217 ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 879 ਮੁਲਾਜ਼ਮਾਂ ਦਾ ਬੀਮਾ ਹੋਵੇਗਾ।

ਸ. ਰੰਧਾਵਾ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਹਿਕਾਰੀ ਅਦਾਰੇ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਰੰਟਲਾਈਨ ‘ਤੇ ਕੰਮ ਕਰ ਰਹੇ ਹਨ। ਉਨ•ਾਂ ਕਿਹਾ ਇਸ ਸਮੇਂ ਕੰਮ ਕਰ ਰਹੇ ਮੁਲਾਜ਼ਮਾਂ ਦੇ ਜੋਖਮ ਨੂੰ ਦੇਖਦਿਆਂ ਇਹ ਬੀਮਾ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
——

LEAVE A REPLY

Please enter your comment!
Please enter your name here