ਮਾਨਸਾ,13,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): : ਤਰਕਸ਼ੀਲ ਸੁਸਾਇਟੀ ਮਾਨਸਾ ਇਕਾਈ ਅਤੇ ਮਾਨਸਾ ਸਾਇਕਲ ਗਰੁੱਪ ਵਲੋਂ ਲੋਕਾਂ ਨੂੰ ਮਰਨ ਉਪਰੰਤ ਸ਼ਰੀਰਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਾਂਝੇ ਤੌਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਸ਼ਰੀਰਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਹ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਲੱਖਾ ਸਿੰਘ ਨੇ ਦੱਸਿਆ ਕਿ ਅੱਜ ਇਸੇ ਲੜੀ ਤਹਿਤ ਸਵੇਰ ਵੇਲੇ ਪਿੰਡ ਸਹਾਰਣਾ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਤੋਂ ਪ੍ਰਭਾਵਿਤ ਹੋ ਕੇ ਬਾਰਾਂ ਪਿੰਡ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਸ਼ਰੀਰ ਦਾਨ ਲਈ ਬਚਨਬੱਧਤਾ ਫਾਰਮ ਭਰੇ।
ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਜਿਉਂਦੇ ਜੀਅ ਖੂਨਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਉਪਰੰਤ ਸ਼ਰੀਰਦਾਨ ਕਰਨਾ ਚਾਹੀਦਾ ਹੈ ਇਕ ਮਿ੍ਤਕ ਦੇਹ ਦਾ ਸੰਸਕਾਰ ਕਰਨ ਲਈ ਦਸ ਮਣ ਲੱਕੜ ਲੱਗਦੀ ਹੈ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਪਰ ਜੇਕਰ ਸ਼ਰੀਰਦਾਨ ਕੀਤਾ ਜਾਂਦਾ ਹੈ ਤਾਂ ਜਿੱਥੇ ਦਸ ਮਣ ਲੱਕੜ ਬੱਚਦੀ ਹੈ ਉਸ ਦੇ ਨਾਲ ਹੀ ਧੂੰਏ ਤੋਂ ਦੂਸ਼ਿਤ ਹੋਣ ਵਾਲਾ ਵਾਤਾਵਰਣ ਵੀ ਬਚਦਾ ਹੈ ਅਤੇ ਮਿ੍ਤਕ ਦੇਹ ਤੋਂ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਗਿਆਨ ਹਾਸਲ ਕਰਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਸਰੀਰਦਾਨ ਨਹੀਂ ਹੋ ਸਕਦਾ ਤਾਂ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਜਾਂ ਜਿਸ ਵਿਧੀ ਰਾਹੀਂ ਲੱਕੜ ਦੀ ਵਰਤੋਂ ਘੱਟ ਹੋਵੇ ਉਸ ਵਿਧੀ ਰਾਹੀਂ ਕਰਨਾ ਚਾਹੀਦਾ ਹੈ। ਉਹਨਾਂ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਅਤੇ ਸਾਂਭ ਸੰਭਾਲ ਵਧੀਆ ਢੰਗ ਨਾਲ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੀ ਮੋਤ ਤੋ ਬਾਅਦ ਦੀਆਂ ਰਸਮਾਂ ਲੋਕ ਦਿਖਾਵੇ ਤੋਂ ਬਿਨਾਂ ਸਾਦੇ ਢੰਗ ਨਾਲ ਕਰਨੀਆਂ ਚਾਹੀਦੀਆਂ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਮਾਂ ਕੱਢ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਮੈਡਮ ਨਰਿੰਦਰ ਬੁਰਜ ਹਮੀਰਾ ਨੇ ਦੱਸਿਆ ਕਿ ਗੁਰਮੁਖ ਸਿੰਘ 73 ਸਾਲ ਹਰਦੇਵ ਸਿੰਘ 70 ਸਾਲ ਸੁਖਪਾਲ ਕੌਰ 67 ਸਾਲ ਹਰਵਿੰਦਰ ਕੌਰ 65 ਸਾਲ ਅਤੇ ਡਾਕਟਰ ਜਗਸੀਰ ਸਿੰਘ 42 ਸਾਲ ਸਮੇਤ ਬਾਰਾਂ ਪਿੰਡ ਵਾਸੀਆਂ ਨੇ ਬਚਨਬੱਧਤਾ ਫਾਰਮ ਭਰੇ ਹਨ ਉਹਨਾਂ ਕਿਹਾ ਕਿ ਔਰਤਾਂ ਨੂੰ ਵੀ ਅਜਿਹਾ ਉਪਰਾਲਾ ਕਰਨ ਵਿੱਚ ਮੌਹਰੀ ਰੋਲ ਅਦਾ ਕਰਨ ਦੀ ਲੋੜ ਹੈ।
ਇਸ ਮੌਕੇ ਮਾਸਟਰ ਮਹਿੰਦਰ ਪਾਲ, ਮਾਸਟਰ ਹਰਬੰਸ ਸਿੰਘ, ਸੁਰਿੰਦਰ ਬਾਂਸਲ, ਰਮਨ ਗੁਪਤਾ, ਨਰਿੰਦਰ ਗੁਪਤਾ, ਆਲਮ ਸਿੰਘ, ਅਨਿਲ ਸੇਠੀ,ਜਿੰਮੀ ਤਾਇਲ ਸਮੇਤ ਮਾਨਸਾ ਸਾਇਕਲ ਗਰੁੱਪ ਅਤੇ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਹਾਜ਼ਰ ਸਨ।