ਜੋਗਾ 21 ਮਾਰਚ(ਸਾਰਾ ਯਹਾਂ/ਮੁੱਖ ਸੰਪਾਦਕ)ਸਹਾਇਤਾ ਸੰਸਥਾ ਵੱਲੋਂ ਬੁਰਜ ਰਾਠੀ ਵਿਖੇ ਸਿਹਤ ਅਤੇ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਸਾਢੇ 3 ਸੌ ਤੋਂ ਵਧੇਰੇ ਲੋੜਵੰਦ ਮਰੀਜ਼ਾਂ ਨੇ ਡਾਕਟਰ ਹਰਕੇਸ਼ ਸਿੰਘ ਸੰਧੂ ਅਮਰੀਕਾ ਨੇ ਸਿਹਤ ਅਤੇ ਡਾਕਟਰ ਰਾਜਿੰਦਰ ਸਿੰਘ ਰਾਜੀ ਵਲੋਂ ਅੱਖਾਂ ਦੀ ਜਾਂਚ ਕਰਵਾਈ । ਕੈਂਪ ਦੌਰਾਨ ਦਵਾਈਆਂ ਮੁਫ਼ਤ ਦਿੱਤੀਆਂ ਅਤੇ ਟੈਸਟ ਵੀ ਬਿਨਾਂ ਫੀਸ ਤੋਂ ਕੀਤੇ ਗਏ । ਅੱਖਾਂ ਦੀ ਜਾਂਚ ਤੋਂ ਬਾਅਦ 102 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਸੰਸਥਾ ਵਲੋਂ ਆਪ੍ਰੇਸ਼ਨ ਕਰਵਾ ਕੇ ਮੁਫ਼ਤ ਲੈਂਜ਼ ਪਾਏ ਜਾਣਗੇ । ਕੈਂਪ ਦੀ ਸਫਲਤਾ ਲਈ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਅਤੇ ਖਜ਼ਾਨਚੀ ਮਦਨ ਲਾਲ ਕੁਸਲਾ ਨੇ ਸਭਨਾਂ ਦਾ ਧੰਨਵਾਦ ਕੀਤਾ । ਕੈਂਪ ਨੂੰ ਸਫ਼ਲ ਬਣਾਉਣ ਲਈ ਲੋਕਲ ਗੁਰੂਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਆਜ਼ਾਦ ਸੋਚ ਵੈੱਲਫੇਅਰ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਮੌਕੇ ਸੰਸਥਾ ਦੇ ਆਗੂ ਡਾਕਟਰ ਕਰਮਜੀਤ ਸਿੰਘ ਸਰਾਂ, ਡਾਕਟਰ ਸਮਰੀਨ ਸੰਧੂ, ਬਲਜੀਤ ਸਿੰਘ ਅਕਲੀਆ, ਗੋਪਾਲ ਅਕਲੀਆ, ਡਾਕਟਰ ਮਲਕੀਤ ਸਿੰਘ ਖਿਆਲਾ, ਬਿਹਾਰਾ ਸਿੰਘ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਥੇਦਾਰ ਬਲਦੇਵ ਸਿੰਘ ਮਾਖਾ, ਜਸਵਿੰਦਰ ਸਿੰਘ ਤਾਮਕੋਟ, ਗੁਰਮੀਤ ਸਿੰਘ ਐਸ.ਡੀ.ਓ., ਜਗਦੇਵ ਸਿੰਘ,ਮਾਸਟਰ ਅਜਮੇਰ ਸਿੰਘ, ਲਾਭ ਸਿੰਘ ਸਰਪੰਚ, ਦਰਸ਼ਨ ਸਿੰਘ ਸਾਬਕਾ ਸਰਪੰਚ, ਨਿਰਵੈਰ ਸਿੰਘ ਬੁਰਜ ਹਰੀ, ਅਜਮੇਰ ਸਿੰਘ ਸਰਪੰਚ ਖੜਕ ਸਿੰਘ ਵਾਲਾ, ਸੁਖਪਾਲ ਸਿੰਘ, ਬੂਟਾ ਸਿੰਘ ਬੁਰਜ ਢਿੱਲਵਾਂ, ਬੂਟਾ ਸਿੰਘ ਅਕਲੀਆ, ਡਾਕਟਰ ਗੁਰਸੇਵਕ ਸਿੰਘ, ਕਾਨੂੰਗੋ ਗੁਰਦੀਪ ਸਿੰਘ, ਪਟਵਾਰੀ ਧਨੀ ਰਾਮ ਆਦਿ ਹਾਜ਼ਰ ਸਨ ।