ਸਸਤੀ ਕਣਕ ਵਾਲੇ ਕਾਰਡ ਕੱਟੇ ਜਾਣ ਕਾਰਨ ਮਜ਼ਦੂਰ ਵਰਗ ਚ ਭਾਰੀ ਰੋਸ ਕਈ ਧਨਾਢ ਲੋਕ ਲੈ ਰਹੇ ਨੇ ਇਸ ਸਕੀਮ ਦਾ ਫ਼ਾਇਦਾ -ਕਾਮਰੇਡ ਜਗਤਾਰ

0
26


ਬੋਹਾ 5 ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਪੰਜਾਬ ਵਿੱਚ ਰਾਜ ਕਰ ਰਹੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਸਤੀ  ਕਣਕ ਦੇ ਨਾਲ ਨਾਲ ਖੰਡ ਚਾਹ ਪੱਤੀ ਅਤੇ ਹੋਰ ਸਮਾਨ ਦੇਣ ਦਾ ਵਾਅਦਾ ਕੀਤਾ ਸੀ  ਪਰ ਸੱਤਾ ਸੰਭਾਲਦਿਆਂ ਹੀ ਸਰਕਾਰ ਨੇ ਗ਼ਰੀਬ ਲੋਕਾਂ ਨਾਲ ਭੱਦਾ ਮਜ਼ਾਕ ਕਰਦਿਆਂ ਵੱਡੀ ਗਿਣਤੀ ਵਿਚ ਨੀਲੇ ਕਾਰਡ ਕੱਟ ਕੇ ਲੋਕਾਂ ਨੂੰ ਸਸਤਾ ਅਨਾਜ ਮਿਲਣ ਤੋਂ ਵਾਂਝੇ ਕਰ ਦਿੱਤਾ ਜੋ ਕਿ ਗ਼ਰੀਬ ਵਰਗ ਪੱਕਾ ਹੈ ਕਿਉਂਕਿ ਪਿੰਡਾਂ ਦੇ ਘੜੱਮ ਚੌਧਰੀਆਂ ਅਤੇ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਿੱਥੇ ਲੋੜਵੰਦਾਂ ਨੂੰ ਇਸ ਸਕੀਮ ਤੋਂ ਵਾਂਝੇ ਕਰ ਦਿੱਤਾ ਗਿਆ ਹੈ ਉੱਥੇ ਧਨਾਢ ਲੋਕ ਇਸ  ਸਕੀਮ ਦਾ ਫ਼ਾਇਦਾ ਉਠਾ ਰਹੇ ਹਨ  ।ਉਕਤ ਵਿਚਾਰਾਂ ਦਾ ਪ੍ਰਗਟਾਵਾ ਬੋਹਾ ਵਿਖੇ ਕਾਰਡ ਕੱਟੇ ਜਾਣ ਵਾਲੇ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਜਗਤਾਰ ਸਿੰਘ ਅਤੇ ਮੱਖਣ ਸਿੰਘ ਉੱਡਤ ਨੇ ਕੀਤਾ  ।ਉਕਤ ਆਗੂਆਂ ਨੇ ਆਖਿਆ ਕਿ ਪਿੰਡ ਹਾਕਮਵਾਲਾ ਭੀਮੜਾ ਗੰਢੂ ਕਲਾਂ ਸੇਰਖਾਂ ਮੰਘਾਂਣੀਆ ਆਦਿ ਪਿੰਡਾਂ ਵਿੱਚ ਵੱਡੀ ਗਿਣਤੀ ਵਿਚ ਨੀਲੇ ਕਾਰਡ ਕੱਟੇ  ਕੱਟੇ ਜਾਣਾ ਕੈਪਟਨ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ ਕਿਉਂਕਿ ਕਾਰਡਾਂ ਦੀ ਕੱਟ ਵੱਢ ਦਫ਼ਤਰਾਂ ਵਿੱਚ ਘੜੰਮ ਚੌਧਰੀਆਂ ਨੂੰ ਬਿਠਾ ਕੇ ਹੀ ਕਰ ਦਿੱਤੀ ਜਾਂਦੀ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਇਸ ਦਾ ਬਿਨਾਂ ਕਿਸੇ  ਪੱਖਪਾਤ ਤੋਂ ਇਸ ਦਾ ਸਰਵੇਖਣ ਹੋਣਾ ਚਾਹੀਦਾ ਹੈ  ।ਇਕੱਤਰ ਲੋਕਾਂ ਨੇ ਆਖਿਆ ਕਿ ਜੇਕਰ ਜਲਦੀ ਤੋਂ ਜਲਦੀ ਨਿਰਪੱਖ ਢੰਗ ਨਾਲ ਜਾਂਚ ਕਰ ਕੇਕ ਕੱਟੇ ਗਏ ਕਾਰਡ ਚਾਲੂ ਨਾ ਕੀਤੇ ਗਏ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ  ।

LEAVE A REPLY

Please enter your comment!
Please enter your name here