ਮਾਨਸਾ 3ਸਤੰਬਰ(ਸਾਰਾ ਯਹਾਂ / ਬੀਰਬਲ ਧਾਲੀਵਾਲ )ਖੂਨਦਾਨ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ। ਇਸ ਮਕਸਦ ਨੂੰ ਲੈ ਕੇ ਸਵ. ਮੰਤਰੀ ਸ਼ੇਰ ਸਿੰਘ ਗਾਗੋਵਾਲ ਦੀ 5ਵੀਂ ਬਰਸ਼ੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਡੀਡੀ ਫੋਰਟ ਮਾਨਸਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਸਵ. ਸ਼ੇਰ ਸਿੰਘ ਗਾਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ lਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਆਪਣੀ ਜ਼ਿੰਦਗੀ ਦੌਰਾਨ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਖੜ੍ਹਨ ਵਾਲੇ ਸੱਚੇ ਸੁੱਚੇ ਬੇਦਾਗ ਨੇਤਾ ਵਜੋਂ ਜਾਣੇ ਜਾਂਦੇ ਹਨ ।ਉਨ੍ਹਾਂ ਦੀ ਰਾਜਨੀਤੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇੱਜ਼ਤ ਕਰਦੇ ਸਨ। ਸ਼ੇਰ ਸਿੰਘ ਗਾਗੋਵਾਲ ਸਾਬਕਾ ਮੰਤਰੀ ਦੀ ਨੂੰਹ ਗੁਰਪ੍ਰੀਤ ਕੌਰ ਵਿਧਾਨ ਸਭਾ ਮਾਨਸਾ ਹਲਕਾ ਤੋਂ ਚੋਣ ਲੜੇ ਹਨ।ਅਤੇ ਉਨ੍ਹਾਂ ਦੇ ਪੋਤਰੇ ਮਾਈਕਲ ਗਾਗੋਵਾਲ ਖਿਆਲਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਹਨ। ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮਾਨਸਾ ਹਲਕੇ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਰਹੇ ਹਨ ।ਮਾਈਕਲ ਗਾਗੋਵਾਲ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਜਿਹੀਆਂ ਕੁਰੀਤੀਆਂ ਤੋਂ ਦੂਰ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਵਿਚ ਮੈਡੀਕਲ ਕੈਂਪ ਲਗਵਾ ਕੇ ਜ਼ਿਲ੍ਹਾ ਵਾਸੀਆਂ ਦੀ ਸੇਵਾ ਕੀਤੀ ਜਾ ਰਹੀ ਹੈ। ਆਪਣੇ ਦਾਦੇ ਦੀ ਬਰਸੀ ਮੌਕੇ ਲਗਾਏ ਖੂਨਦਾਨ ਕੈਂਪ ਵੀ ਮਾਨਸਾ ਜ਼ਿਲੇ ਵਿਚ ਚਰਚਾ ਹੈ ।
ਸਵ. ਮੰਤਰੀ ਸ਼ੇਰ ਸਿੰਘ ਗਾਗੋਵਾਲ ਦੀ ਯਾਦ ਵਿੱਚ ਉਨ੍ਹਾਂ ਦੀ ਨੂੰਹ ਗੁਰਪ੍ਰੀਤ ਕੌਰ ਗਾਗੋਵਾਲ, ਪੋਤਰੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਵੱਲੋਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਕਾਂਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ, ਕਾਂਗਰਸੀ ਨੇਤਾ ਬਲਵਿੰਦਰ ਨਾਰੰਗ, ਸੀਪੀਆਈ ਦੇ ਨੇਤਾ ਕ੍ਰਿਸ਼ਨ ਚੌਹਾਨ ਅਤੇ ਪਰਮਿੰਦਰ ਸਿੰਘ ਮਾਨ ਆਦਿ ਨੇ ਸ਼ਿਰਕਿਤ ਕੀਤੀ। ਉਨ੍ਹਾਂ ਕਿਹਾ ਕਿ ਸ਼ੇਰ ਸਿੰਘ ਗਾਗੋਵਾਲ ਇਕ ਨੇਕਦਿਲ ਤੇ ਫੱਕਰ ਸੁਭਾਅ ਦੇ ਇਨਸਾਨ ਸਨ॥ਇਸ ਮੌਕੇ ਨੌਜਵਾਨਾਂ ਨੇ ਖੂਨਦਾਨ ਕਰਕੇ ਪਰਿਵਾਰ ਵੱਲੋਂ ਕੀਤੇ ਗਏ ਇਸ ਯਤਨ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਸਵ. ਮੰਤਰੀ ਦੀ ਯਾਦ ਵਿੱਚ ਹਰ ਵਰ੍ਹੇ ਇਹ ਕੈਂਪ ਲਗਾਇਆ ਜਾਵੇ ਤਾਂ ਇੱਕ ਚੰਗਾ ਸੁਨੇਹਾ ਤੇ ਸਮਾਜ ਸੇਵਾ ਦਾ ਵਧੀਆ ਕਾਰਜ ਹੋਵੇਗਾ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ। ਜਿਸ ਨਾਲ ਕਿਸੇ ਲੋੜਵੰਦ ਨੂੰ ਨਵੀਂ ਜਿੰਦਗੀ ਮਿਲ ਸਕਦੀ ਹੈ। ਇਸ ਮੌਕੇ ਸਮਾਜ ਸੇਵੀ ਸੰਜੀਵ ਪਿੰਕਾ, ਬਲਜੀਤ ਕੜਵਲ, ਬਲਜੀਤ ਸ਼ਰਮਾ, ਭੂਸ਼ਣ ਮੱਤੀ, ਅੱਰਗਵਾਲ ਸਭਾ ਦੇ ਪ੍ਰਸੋ਼ਤਮ ਬਾਂਸਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਵਿਸ਼ਾਲ ਜੈਨ ਗੋਲਡੀ ਆਦਿ ਹਾਜ਼ਰ ਸਨ, ਜਿੰਨਾਂ ਨੇ ਇਸ ਕੈਂਪ ਵਿੱਚ ਵੱਡਮੁੱਲਾ ਯੋਗਦਾਨ ਪਾਇਆ।ਮੰਚ ਸੰਚਾਲਨ ਅਸ਼ੋਕ ਗਰਗ ਨੇ ਕੀਤਾ।