ਮਾਨਸਾ, 23 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਪੁਲਿਸ ਮਹਿਕਮੇ ਵਿੱਚ ਆਪਣੀਆਂ ਸੇਵਾਵਾਂ ਤੋਂ ਸੇਵਾ ਮੁਕਤ ਤੇਜਿੰਦਰ ਸਿੰਘ (ਰਿਟਾਇਰਡ ਥਾਣੇਦਾਰ) ਦੀ ਧਰਮ ਪਤਨੀ ਜਸਵਿੰਦਰ ਕੌਰ ਇਸ ਫਾਨੀਂ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਸਵ: ਜਸਵਿੰਦਰ ਕੌਰ ਬਹੁਤ ਵਧੀਆ ਨੇਕ ਇਨਸਾਨ ਸਨ। ਉਨ੍ਹਾਂ ਦੀਆਂ ਅੰਤਿਮ ਰਸਮਾਂ ਜਿਵੇਂ ਪੁੱਤਰਾਂ ਦੁਆਰਾ ਨਿਭਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਸਵ: ਜਸਵਿੰਦਰ ਕੌਰ ਦੀਆਂ ਦੋਵੇਂ ਬੇਟੀਆ ਗੁਰਮਨਦੀਪ ਕੌਰ (ਇੰਗਲਿਸ਼ ਮਿਸਟ੍ਰੈਸ ਸ ਹ ਸ ਧਿੰਗੜ)
ਪ੍ਰਭਜੋਤ ਕੌਰ ਨੇ ਹੀ ਅਰਥੀ ਨੂੰ ਮੋਢਾ ਦਿੱਤਾ ਅਤੇ ਅੰਤਿਮ ਰਸਮਾਂ ਨਿਭਾਈਆਂ ਸਨ। ਗਰਮਨਦੀਪ ਕੌਰ ਨੇ ਕਿਹਾ ਕਿ ਬੇਸ਼ੱਕ ਸਾਡੇ ਸਮਾਜ ਵਿੱਚ ਕੁੜੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਿਆ ਜਾਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਕੁੜੀਆਂ ਹਰੇਕ ਪੱਧਰ ਤੇ ਮੱਲਾ ਮਾਰ ਰਹੀਆਂ ਹਨ। ਸਾਨੂੰ ਦੋਨਾਂ ਭੈਣਾਂ ਨੂੰ ਮੇਰੇ ਮਾਤਾ ਪਿਤਾ ਨੇ ਪੁੱਤਰਾਂ ਤੋਂ ਵੱਧ ਪਿਆਰ ਕੀਤਾ ਅਤੇ ਸਾਡੀਆਂ ਸਾਰੀਆਂ ਰੀਝਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਸਾਡੇ ਨਾਲ ਕਦੀ ਵੀ ਕੋਈ ਵਿਤਕਰਾ ਜਾਂ ਭੇਦ ਭਾਵ ਨਹੀਂ ਕੀਤਾ।
ਪ੍ਰਭਜੋਤ ਕੌਰ ਨੇ ਕਿਹਾ ਕਿ ਕੁੜੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕੁੜੀਆਂ ਨੂੰ ਵੀ ਆਪਣੇ ਮਾਪਿਆਂ ਦੀ ਇਜੱਤ ਰੱਖਣੀ ਅਤੇ ਕਰਨੀ ਚਾਹੀਦੀ ਹੈ। ਅੰਤ ਵਿੱਚ ਸੇਵਾ ਮੁਕਤ ਤੇਜਿੰਦਰ ਸਿੰਘ ਨੇ ਕਿਹਾ ਕਿ ਗੁਰਮਨਦੀਪ ਕੌਰ (ਇੰਗਲਿਸ਼ ਮਿਸਟ੍ਰੈਸ ਸ ਹ ਸ ਧਿੰਗੜ) ਪ੍ਰਭਜੋਤ ਕੌਰ, ਰਾਜਦੀਪ ਸਿੰਘ (ਕ੍ਰਿਕੇਟ ਕੋਚ DCA Mansa) ਜਵਾਈ ਤੇ ਮੈਨੂੰ ਮਾਣ ਹੈ ਆਪਣੀਆਂ ਦੋਨੋਂ ਬੇਟੀਆਂ ਤੇ ਜਿਨ੍ਹਾਂ ਨੇ ਮੇਰਾ ਮਾਣ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ।