*ਸਵੱਛ ਭਾਰਤ ਮਿਸ਼ਨ ਅਧੀਨ ਸੈਨੀਟੇਸ਼ਨ ਟਰੇਨਿੰਗ ਕੈਂਪ ਚ ਵਿਧਾਇਕ ਨੇ ਵੰਡੀਆਂ ਸਫਾਈ ਕਰਮਚਾਰੀਆਂ ਨੂੰ ਕਿਟਾਂ*

0
10

ਬੁਢਲਾਡਾ 09 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) ਸਵੱਛ ਭਾਰਤ ਮਿਸ਼ਨ ਅਧੀਨ ਕਪੈਸ਼ਟੀ ਬਿਲਡਿੰਗ ਟ੍ਰੇਨਿੰਗ ਕੈਂਪ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਕੂੜੇ ਦੇ ਪ੍ਰਬੰਧਾਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਜਾਣੂ ਕਰ ਸਕਣ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤਾ ਗਿਆ। ਇਸ ਮੌਕੇ ਸਫਾਈ ਕਰਮਚਾਰੀਆਂ ਨੂੰ ਸਫ਼ਾਈ ਲਈ 91 ਪੀ. ਪੀ. ਕੀਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਫਾਈ ਸਾਡੇ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਅੰਗ ਹੈ ਜਿਸ ਤਰ੍ਹਾਂ ਸਿਹਤ ਦੀ ਤੰਦਰੂਸਤੀ ਲਈ ਆਪਣੀ ਸਫਾਈ ਰੱਖਦੇ ਹਾਂ ਉਥੇ ਆਲੇ ਦੂਆਲੇ ਦੀ ਸਫਾਈ ਵੀ ਸਾਡਾ ਕਰਤੱਵ ਬਣਦਾ ਹੈ। ਇਸ ਮੌਕੇ ਤੇ ਬੋਲਦਿਆਂ ਸੈਨੇਟਰੀ ਇੰਸਪੈਕਟਰ ਧੀਰਜ ਕੁਮਾਰ ਕੱਕੜ ਨੇ ਬੋਲਦਿਆਂ ਕਿਹਾ ਕਿ ਸਫਾਈ ਸੇਵਕਾਂ ਨੂੰ ਕੂੜੇ ਦੇ ਪ੍ਰਬੰਧਨ ਬਾਰੇ, ਗਿੱਲਾ—ਸੂਕੇ ਕੂੜੇ ਨੂੰ ਵੱਖ ਵੱਖ ਕਰਨ, ਖਾਦ ਬਣਾਉਣ, ਵਿਸ਼ਵ ਏਡਜ ਦਿਵਸ ਅਤੇ ਜੀਵਨ ਬੀਮਾ ਯੋਜਨਾਵਾਂ ਤੋਂ ਸੁਰੱਖਿਆਂ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਸ਼ਹਿਰ ਦੀ ਸਫਾਈ ਨੂੰ ਇਮਾਨਦਾਰੀ ਨਾਲ ਕਰਨ ਦੇ ਨਾਲ ਨਾਲ ਸਫਾਈ ਸੇਵਕਾਂ ਦੇ ਕੰਮ ਸਬੰਧੀ ਕਿਹਾ ਕਿ ਸ਼ਹਿਰ ਨੂੰ ਸਾਫ—ਸੂਥਰਾ ਰੱਖਣ ਵਿੱਚ ਸਫਾਈ ਕਰਮਚਾਰੀਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਉਹ ਕਰਮਚਾਰੀ ਸਰਦੀ, ਗਰਮੀ ਵਿੱਚ ਆਪਣੀ ਡਿਊਟੀ ਬਿਨਾਂ ਕਿਸੇ ਮੌਸਮ ਨੂੰ ਦੇਖੇ ਜਿਵੇਂ ਕਿ ਬਰਸਾਤਾਂ ਵਿੱਚ, ਗਰਮੀ ਦੀ ਕੜਕ ਧੂਪ ਅਤੇ ਕੜਾਕੇ ਦੀ ਠੰਡ ਵਿੱਚ ਵੀ ਇਹ ਕਰਮਚਾਰੀ ਸ਼ਹਿਰ ਦੀ ਸਫਾਈ ਕਰਦੇ ਹਨ ਤਾਂ ਜੋ ਸ਼ਹਿਰ ਨੂੰ ਸਾਫ ਸੂਥਰਾ ਰੱਖਿਆ ਜਾ ਸਕੇ। ਜਿਸ ਵਿੱਚ ਸਰਦੀ ਦੇ ਮੌਸਮ ਵਿੱਚ ਠੰਡ ਤੋਂ ਬਚਣ ਲਈ ਜੈਕਟ ਕੋਟ, ਬੂੱਟ, ਪਾਣੀ ਦੀ ਬੋਤਲ, ਜੂਟ ਕੱਪੜੇ ਦੇ ਬੈਗ, ਗਲਬਜ, ਐਨਕਾਂ, ਮਾਸਕ ਅਤੇ ਜੁਰਾਬਾ ਆਦਿ ਦਿੱਤੀਆਂ ਗਈਆਂ। ਇਸ ਮੌਕੇ ਭਾਗ ਅਫਸਰ ਬੇਅੰਤ ਸਿੰਘ ਵੱਲੋਂ ਵੀ ਸੈਨੀਟੇਸ਼ਨ ਕਰਮਚਾਰੀਆਂ ਨੂੰ ਟਰੇਨਿੰਗ ਤਹਿਤ ਬੈਨ ਕੀਤੇ ਗਏ ਪਲਾਸਟਿਕ ਦੇ ਲਫਾਫੇ ਦੀ ਵਰਤੋਂ ਨਾ ਕੀਤੀ ਜਾਵੇ, ਜਿਨ੍ਹਾਂ ਨਾਲ ਨਾਲੀਆਂ, ਗੱਟਰ ਬੰਦ ਹੋ ਜਾਂਦੇ ਹਨ। ਜਿਸ ਨਾਲ ਸ਼ਹਿਰ ਦਾ ਸੀਵਰੇਜ ਸਿਸਟਮ ਬੰਦ ਹੋ ਜਾਂਦਾ ਹੈ। ਸੀਵਰੇਜ ਦਾ ਪਾਣੀ ਆਮ ਸੜਕਾਂ ਅਤੇ ਗਲੀਆਂ ਵਿੱਚ ਫੈਲ ਜਾਂਦਾ ਹੈ। ਜਿਸ ਨਾਲ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦਾ ਸਤਿਕਾਰ ਕਰੋ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਨਗਰ ਕੌਂਸਲ ਦਾ ਸਹਿਯੋਗ ਕਰੋ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ, ਕੌਂਸਲਰ ਪ੍ਰੇਮ ਗਰਗ, ਕੌਂਸਲਰ ਦਰਸ਼ਨ ਸਿੰਘ ਦਰਸ਼ੀ, ਅਨੂਪ ਕੁਮਾਰ, ਟਿੰਕੂ ਪੰਜਾਬ,  ਮਾਸਟਰ ਕੁਲਵੰਤ ਸਿੰਘ,ਦਵਿੰਦਰ ਸਿੰਘ ਲਾਲਾ,ਕੁਲਵਿੰਦਰਸਿੰਘ  ਸੀ ਐੱਫ ਪੰਕਜ ਸ਼ਰਮਾਂ, ਸੀ ਐਫ ਮੈਂਡਮ ਓਰਮੀਲਾ ਨਗਰ ਪੰਚਾਇਤ ਭੀਖੀ, ਸੀ ਐਫ ਮੈਂਡਮ ਸੁਨੀਤਾ ਰਾਣੀ ਸ਼ਰਮਾ, ਨਗਰ ਪੰਚਾਇਤ ਬੋਹਾ, ਮੋਟੀਵੇਰਜ ਦੀਪ ਕੌਰ ਅਤੇ ਸੁਖਜੀਤ ਕੌਰ, ਅੰਕੁਸ਼ ਸਿੰਗਲਾ, ਵਨੀਤ ਕੁਮਾਰ, ਗੁਰਦੀਪ ਸਿੰਘ, ਵਰਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here