*ਸਵੱਛ ਭਾਰਤ ਨੂੰ ਤੇਜੀ ਨਾਲ ਲਾਗੂ ਕਰਨ ਵਾਲਾ ਉੱਤਰੀ ਭਾਰਤ ਚ ਪਹਿਲਾ ਸਹਿਰ ਬਣਿਆ ਬੁਢਲਾਡਾ, ਰਾਸਟਰਪਤੀ ਵੱਲੋਂ ਦਿੱਤਾ ਅਵਾਰਡ*

0
231

ਬੁਢਲਾਡਾ – 21 ਨਵੰਬਰ (ਸਾਰਾ ਯਹਾਂ/ਅਮਨ ਮਹਿਤਾ) – ਸਵੱਛ ਭਾਰਤ ਮਿਸਨ ਤਹਿਤ ਲੋਕਾਂ ਨੂੰ ਜਾਗਰੂਕ ਕਰਦਿਆ ਇਸ ਵੱਲ੍ਹ ਤੇਜ਼ੀ ਨਾਲ ਵੱਧਣ ਕਾਰਨ 2021 ਦੇ ਕੇਂਦਰੀ ਸਹਿਰੀ ਮੰਤਰੀ ਦੇ ਸਰਵੇਖਣ ਅਨੁਸਾਰ ਉੱਤਰੀ ਭਾਰਤ ਵਿੱਚ ਬੁਢਲਾਡਾ ਸਹਿਰ ਨੂੰ ਪਹਿਲੇ ਨੰਬਰ ਤੇ ਚੁਣੇ ਜਾਣ ਤੇ ਦੇਸ ਦੇ ਰਾਸਟਰਪਤੀ ਵੱਲੋ ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਅਤੇ ਉਨ੍ਹਾਂ ਦੀ ਟੀਮ ਨੂੰ ਅਵਾਰਡ ਨਾਲ ਨਿਵਾਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਦੇਸ ਦੇ ਰਾਸਟਰਪਤੀ ਦੀ ਅਗਵਾਈ ਵਿੱਚ ਕੇਂਦਰੀ ਸਹਿਰੀ ਮੰਤਰੀ ਦੇ ਪ੍ਰਮੁੱਖ ਸਕੱਤਰ ਵੱਲੋ ਪ੍ਰਦਾਨ ਕੀਤਾ ਗਿਆ ਹੈ। ਇਹ ਅਵਾਰਡ 25 ਤੋ 50 ਹਜਾਰ ਅਬਾਦੀ ਵਾਲੇ ਸਹਿਰਾ ਦੇ ਸਰਵੇਖਣ ਵਿੱਚ ਪਹਿਲਾ ਸਥਾਨ ਬੁਢਲਾਡਾ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਸਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਤਤਕਾਲੀ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਵੱਲੋਂ ਇੱਕ ਟੀਮ ਦੇ ਰੂਪ ਵਿੱਚ ਸਹਿਰ ਦੇ ਲੋਕਾ ਦੇ ਸਹਿਯੋਗ ਨਾਲ ਗਲੀ ਗਲੀ ਮੁਹੱਲੇ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕ ਕੀਤਾ ਗਿਆ ਸੀ। ਸਹਿਰ ਦੇ ਲੋਕਾਂ ਨੂੰ ਗਿੱਲਾ ਸੁੱਕਾ ਕੂੜਾ, ਡਸਟਬੀਨ, ਮੁਹੱਲਾ ਸਫਾਈ ਸੇਵਕਾ ਦੀ ਤਾਇਨਾਤੀ, ਮੁਹੱਲਾ ਬੀਟ, ਪਾਮ ਸਟਰੀਟ ਦਾ ਨਿਰਮਾਣ ਯੋਜਨਾਵਾਂ ਦੇ ਕਾਰਨ ਲੋਕਾਂ ਨੂੰ ਸਵੱਛ ਭਾਰਤ ਤਹਿਤ ਜੋੜਿਆ ਗਿਆ ਸੀ। ਪਰ ਅਚਾਨਕ ਐਸ ਡੀ ਐਮ ਸਾਗਰ ਸੇਤੀਆ ਦੀ ਬਦਲੀ ਕਰ ਦਿੱਤੀ ਗਈ ਅਤੇ ਕੁੱਝ ਯੌਜਨਾਵਾਂ ਅੱਧ ਵਿਚਾਲੇ ਹੀ ਰੁੱਕ ਗਈਆ। ਲੋਕਾਂ ਦੀ ਵਾਰ ਵਾਰ ਮੰਗ ਦੇ ਬਾਵਜੂਦ ਵੀ ਸਾਗਰ ਸੇਤੀਆਂ ਦਾ ਤਬਾਦਲਾ ਕੈਸਲ ਨਾ ਕੀਤਾ ਗਿਆ। ਪਰ ਮਾਯੂਸ ਸਹਿਰੀਆਂ ਨੂੰ ਸਾਗਰ ਸੇਤੀਆਂ ਦੀ ਕੁਰਸੀ ਦੀ ਕਮੀ ਨੂੰ ਪੂਰਾ ਕਰਨ ਦੀ ਕੋਸਿਸ ਕੀਤੀ ਗਈ। ਜਿਸ ਨੂੰ ਅੱਗੇ ਤੋਰਦਿਆਂ ਮੌਜੂਦਾ ਐਸ ਡੀ ਐਮ ਕਾਲਾ ਰਾਮ ਕਾਂਸਲ ਅਤੇ ਉਨ੍ਹਾਂ ਦੀ ਟੀਮ ਵੱਲੋ ਡਿਪਟੀ ਕਮਿਸਨਰ ਮਾਨਸਾ ਮਹਿੰਦਰਪਾਲ ਦੀ ਅਗਵਾਈ ਹੇਠ ਸਹਿਰ ਨੂੰ ਸੁੰਦਰ ਬਣਾਉਣ ਦੀਆ ਯੋਜਨਾਵਾਂ ਨੂੰ ਅੱਗੇ ਤੋਰਣ ਦੀ ਕੋਸਿਸ ਕੀਤੀ ਗਈ। ਲੋਕ ਸਵੱਛ ਭਾਰਤ ਦੇ ਬੈਨਰ ਹੇਠ ਸਾਗਰ ਸੇਤੀਆਂ ਦੀ ਮਿਹਨਤ ਅਤੇ ਲਗਨ ਨੂੰ ਲਗਾਤਾਰ ਯੋਜਨਾਵਾਂ ਦੀ ਪਾਲਣਾ ਕਰਦੇ ਆ ਰਹੇ ਹਨ ਜਿਸਦਾ ਇਨਾਮ ਲੋਕਾਂ ਨੂੰ ਭਾਰਤ ਸਰਕਾਰ ਨੇ ਵਾਰਡ ਦੇ ਕੇ ਨਿਵਾਜਿਆ ਹੈ। ਇਸ ਅਵਾਰਡ ਦੇ ਮੁੱਖ ਪਾਤਰ ਆਈ ਏ ਐਸ ਸਾਗਰ ਸੇਤੀਆਂ ਹੀ ਹਨ। ਵਰਣਨਯੋਗ ਹੈ ਕਿ ਸਰਵ ਸਰਵੇਖਣ ਅਧੀਨ 2019-20 ਵਿੱਚ ਬੁਢਲਾਡਾ ਨੂੰ ਉੱਤਰੀ ਭਾਰਤ ਦਾ ਸਭ ਤੋਂ ਗੰਦਾ ਸਹਿਰ ਐਲਾਨਿਆ ਗਿਆ ਸੀ ਉਸ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੋਗ ਆਈ ਏ ਐਸ ਅਫਸਰ ਸਾਗਰ ਸੇਤੀਆ ਨੂੰ ਭੇਜ ਕੇ ਦਿਸਾ ਅਤੇ ਦਸਾ ਬਦਲਣ ਦਾ ਉਪਰਾਲਾ ਕੀਤਾ ਗਿਆ ਸੀ ਜਿਸਦੇ ਨਤੀਜੇ ਅੱਜ ਰਾਸਟਰਪਤੀ ਅਵਾਰਡ ਮਿਲਣ ਕਾਰਨ ਸਾਹਮਣੇ ਆ ਰਹੇ ਹਨ। ਕਿ ਲੋਕ ਸਵੱਛ ਭਾਰਤ ਅਧੀਨ ਆਲਾ ਦੁਆਲਾ, ਮੁਹੱਲੇ ਅਤੇ ਸਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਖੁਦ ਯੋਗ ਅਗਵਾਈ ਕਰ ਰਹੇ ਹਨ।

LEAVE A REPLY

Please enter your comment!
Please enter your name here