
ਫਗਵਾੜਾ 30 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦੇ ਐੱਨ.ਐਂਂਸ.ਐੱਸ ਅਤੇ ਐੱਨ.ਸੀ.ਸੀ. ਦੀਆਂ ਇਕਾਈਆਂ ਵੱਲੋਂ ‘ਸਵੱਛਤਾ ਹੀ ਸੇਵਾ ਹੈ ਮੁਹਿੰਮ’ ਸੰਬੰਧੀ ਜਨ ਜਾਗਰੂਕਤਾ ਰੈਲੀ ਕਾਲਜ ਤੋਂ ਗੌਂਸਪੁਰ ਪਿੰਡ ਹੁੰਦੇ ਹੋਏ ਚੰਡੀਗੜ੍ਹ ਨੈਸ਼ਨਲ ਹਾਈਵੇ ਤੱਕ ਕੱਢੀ ਗਈ ਇਸ ਰੈਲੀ ਦਾ ਆਯੋਜਨ ਪਿ੍ੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਦੀ ਯੋਗ ਅਗਵਾਈ ਵਿਚ ਕੀਤਾ ਗਿਆ।ਇਸ ਮੌਕੇ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਅਤੇ ਐੱਨ.ਸੀ.ਸੀ. ਦੇ ਕੈਡਿਟਾਂ ਨੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਦਾ ਪ੍ਰਣ ਲਿਆ ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਯੋਗ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਅਤੇ ਪਿ੍ੰਸੀਪਲ ਐਨ.ਐਸ.ਐਸ. ਵਲੰਟੀਅਰਾਂ, ਐਨ.ਸੀ.ਸੀ. ਕੈਡਿਟਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਇਸ ਉਪਰਾਲੇ ਲਈ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ.ਮੀਨਾਕਸ਼ੀ , ਡਾ.ਪਰਮਿੰਦਰ ਸਿੰਘ ਅਤੇ ਲੈਫ਼ਟੀਨੈਂਟ ਆਸ਼ੂਤੋਸ਼ ਏ.ਐੱਨ.ਓ. ਐੱਨ.ਸੀ.ਸੀ. ਦੀ ਵੀ ਸ਼ਲਾਘਾ ਕੀਤੀ।
