ਮਾਨਸਾ, 10 ਸਤੰਬਰ : (ਸਾਰਾ ਯਹਾਂ/ਮੁੱਖ ਸੰਪਾਦਕ ):
ਇੰਡੀਅਨ ਸਵੱਛਤਾ ਲੀਗ 2.0 ਦੇ ਮੱਦੇਨਜ਼ਰ ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਆਮ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਆਮ ਲੋਕਾਂ ਨੂੰ ਸਮਝਾਇਆ ਗਿਆ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਕੂੜਾ ਨਗਰ ਪੰਚਾਇਤ ਦੀ ਰਿਕਸ਼ਾ ਵਿੱਚ ਪਾਉਣ। ਇਸਦੇ ਅਧੀਨ ਮੋਟੀਵੇਟਰਾਂ ਵੱਲੋਂ ਇਹ ਵੀ ਸਮਝਾਇਆ ਗਿਆ ਕਿ ਆਪਣੇ ਘਰ ਦੇ ਗਿੱਲੇ ਕੂੜੇ ਅਤੇ ਦਰੱਖ਼ਤਾਂ ਦੇ ਪੱਤਿਆਂ ਦਾ ਘਰ ਵਿੱਚ ਹੀ ਕੰਪੋਸਟ ਪਿੱਟ ਬਣਾ ਕੇ ਕੰਪੋਸਟ ਵਿਧੀ ਦੁਆਰਾ ਖਾਦ ਬਣਾ ਕੇ ਨਿਪਟਾਰਾ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਚਾਰਜ ਸ਼੍ਰੀ ਭੋਜ ਕੁਮਾਰ ਨੇ ਦੱਸਿਆ ਕਿ ਸਵੱਛ ਭਾਰਤ ਟੀਮ ਵੱਲੋਂ ਰੇਹੜੀ ਅਤੇ ਫੜੀ ਮਾਲਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਅਤੇ ਇਸਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪਲਾਸਟਿਕ ਦੀ ਵਰਤੋਂ ਬੰਦ ਨਾ ਕਰਨ ’ਤੇ ਚਲਾਣ ਕੱਟਣ ਦੀ ਵੀ ਚਿਤਾਵਨੀ ਦਿੱਤੀ ਗਈ। ਉਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ’ਤੇ ਕੱਪੜੇ ਅਤੇ ਜੂਟ ਦੇ ਥੈਲੇ ਵਰਤਣ ਦੀ ਸਲਾਹ ਦਿੱਤੀ। ਇਸ ਮੌਕੇ ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਸ਼ਹਿਰ ਨੂੰ ਜਲਦੀ ਹੀ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਇਆ ਜਾਵੇਗਾ।
ਇਸ ਮੌਕੇ ਸ਼੍ਰੀ ਚਰਨ ਦਾਸ, ਸੰਜੀਵ ਕੁਮਾਰ ਸਿੰਗਲਾ, ਕ੍ਰਿਸ਼ਨ ਕੁਮਾਰ, ਟੀਮ ਕੈਪਟਨ ਗੁਰਪ੍ਰੀਤ ਸਿੰਘ, ਨਿਰਮਲ ਸਿੰਘ (ਨੇਮੀ), ਬੱਬਰ ਸਿੰਘ, ਗਗਨਦੀਪ ਜਿੰਦਲ, ਪ੍ਰਵੀਨ ਕੁਮਾਰ ਕਲਰਕ, ਮੋਟੀਵੇਟਰ ਕੁਲਵੀਰ ਕੌਰ, ਸੰਦੀਪ ਕੌਰ, ਪਵਨ ਕੁਮਾਰ ਅਤੇ ਕਰਮਪਾਲ ਮੌਜੂਦ ਸਨ।