ਸਵੈ ਸੇਵੀ ਸੰਸਥਾਵਾਂ ਵਾਲੇ ਖੂਨਦਾਨ ਲਹਿਰ ਦੇ ਸਭ ਤੋ ਵੱਡੇ ਯੋਧੇ : ਐਡਵੋਕੇਟ ਭਾਟੀਆ

0
12

ਮਾਨਸਾ, 16 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਹਿਯੋਗ ਨਾਲ ਇੱਕ ਰੋਜਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 101 ਖੂਨਦਾਨੀਆਂ ਨੇ 101 ਯੂਨਿਟ ਖੂਨਦਾਨ ਕੀਤਾ।ਇਸ ਮੌਕੇ ਚੀਫ ਜੂਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਵਿਸਸ਼ੇ ਪ੍ਰਤੀਨਿੱਧ ਅਤੇ ਅਥਾਰਟੀ ਦੇ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਆਸਰਾ ਫਾਊਂਡੇਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਵੈ-ਸੇਵੀ ਸੰਸਥਾਵਾਂ ਵਾਲੇ ਖੂਨਦਾਨ ਲਹਿਰ ਦੇ ਸਭ ਤੋ ਵੱਡੇ ਯੋਧੇ ਹਨ ਜੋ ਕਰੋਨਾ ਵਰਗੀ ਮਹਾਂਮਾਰੀ ਦੇ ਚਲਦਿਆਂ ਵੀ ਇਸ ਪਵਿੱਤਰ ਕਾਰਜ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਖੂਨ ਦਾ ਇੱਕ-ਇੱਕ ਕਤਰਾ ਬੇਸ਼ਕੀਮਤੀ ਹੈ, ਜਿਸ ਨਾਲ ਜਿੰਦਗੀ ਅਤੇ ਮੌਤ ਦਰਮਿਆਨ ਲੜਾਈ ਲੜ ਰਹੇ ਕਿਸੇ ਵੀ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੋਕੇ ਖੂਨਦਾਨੀਆਂ ਨੂੰ ਸਰਟੀਫਿਕੇਟ, ਸਨਮਾਨ ਚਿੰਨ੍ਹ ਅਤੇ ਜ਼ਿਲ੍ਹਾ ਜਗਲਾਤ ਅਫਸਰ ਮਾਨਸਾ ਸ਼੍ਰੀ ਅਮ੍ਰਿੰਤਪਾਲ ਸਿੰਘ ਬਰਾੜ ਵੱਲੋ ਪ੍ਰਦਾਨ ਕੀਤੇ ਗਏ ਪੌਦੇ ਵੀ ਸਨਮਾਨ ਵਜੋ ਵੰਡੇ ਗਏ।ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਨੇ ਫਾਊਂਡੇਸ਼ਨ ਵੱਲੋ ਸਮੇਂ-ਸਮੇਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਹੋਰਨਾਂ ਤੋ ਇਲਾਵਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਸਹਾਇਕ ਸ਼੍ਰੀ ਸੰਜੀਵ ਕੁਮਾਰ, ਪੈਰਾ ਲੀਗਲ ਵਲੰਟੀਅਰ ਸ਼੍ਰੀ ਜਗਸੀਰ ਸਿੰਘ, ਡਾ. ਬਬੀਤਾ, ਸ਼੍ਰੀ ਸ਼ੇਖਰ ਅਤੇ ਸ਼੍ਰੀ ਵਿੱਕੀ, ਪੀਪਲ ਬਲੱਡ ਸੇਵਾ ਮਾਨਸਾ, ਬਿਰਾ ਬੀਟ ਕੰਪਨੀ ਬਠਿੰਡਾ, ਅਜਾਦ ਬਲੱਡ ਬੈਕ ਸੁਨਾਮ, ਨੇਕੀ ਫਾਊਂਡੇਸ਼ਨ ਬੁਢਲਾਡਾ, ਸਹਿਯੋਗ ਵੈਲਫੇਅਰ ਫਰਵਾਹੀ, ਸਿੱਖ ਹੈਲਪਰ ਵਰਲਡ ਵਾਇਡ ਸਰਦੂਲਗੜ੍ਹ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵੈਲਫੇਅਰ ਸੋਸਾਇਟੀ ਬਰੇਟਾ, ਕਰ ਭਲਾ ਹੋ ਭਲਾ ਸੋਸਾਇਟੀ ਬੋਹਾ, ਗੁਰੂਦੁਆਰਾ ਸਾਹਿਬ ਭਾਈ ਘਨੱਈਆ ਜੀ ਬਰੇਟਾ, ਸਰਕਾਰੀ ਹਸਪਤਾਲ ਬਰੇਟਾ ਦਾ ਸਟਾਫ, ਪੈਰਾ ਮੈਡੀਕਲ ਸਟਾਫ, ਅਰਿਹੰਤ ਕਾਲਜ ਆਫ ਐਜੂਕੇਸ਼ਨ ਬਰੇਟਾ ਦੇ ਐਨ.ਐਸ.ਐਸ. ਵਲੰਟੀਅਰ ਅਤੇ ਕੋਆਰਡੀਨੇਟਰ ਬਲਵਿੰਦਰ ਸਿੰਘ ਵੀ ਹਾਜਰ ਸਨ।    

NO COMMENTS