
ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨੇ ਅਪਣਾ 51ਵਾਂ ਜਨਮਦਿਨ ਸਥਾਨਕ ਬਲੱਡ ਬੈਂਕ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਕੇ ਮਨਾਇਆ।
ਖੂਨਦਾਨ ਪੇ੍ਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਖੂਨਦਾਨੀਆਂ ਦਾ ਸ਼ਹਿਰ ਹੈ ਸਵੈਇੱਛਕ ਖੂਨਦਾਨੀ ਆਪਣੇ ਜਨਮਦਿਨ ਵਿਆਹ ਦੀਆਂ ਵਰੇਗੰਢਾਂ ਫਜ਼ੂਲ ਖਰਚੀ ਨਾ ਕਰਦਿਆਂ ਖੂਨਦਾਨ ਕਰਕੇ ਮਨਾਉਂਦੇ ਹਨ ਇਸ ਤਰ੍ਹਾਂ ਖੂਨਦਾਨ ਲਹਿਰ ਨੂੰ ਹੁੰਗਾਰਾ ਮਿਲਦਾ ਹੈ ਅਤੇ ਲੋਕ ਖੂਨਦਾਨ ਕਰਨ ਲਈ ਪ੍ਰੇਰਿਤ ਹੁੰਦੇ ਹਨ ਇਸ ਤੋਂ ਇਲਾਵਾ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਮੇਂ ਸਮੇਂ ਤੇ ਸਾਇਕਲ ਰੈਲੀਆਂ, ਸਕੂਲਾਂ ਕਾਲਜਾਂ ਵਿੱਚ ਲੈਕਚਰ ਕਰਵਾਏ ਜਾਂਦੇ ਹਨ।
ਖੂਨਦਾਨੀ ਪ੍ਰਵੀਨ ਟੋਨੀ ਨੇ ਬਲਜੀਤ ਸ਼ਰਮਾਂ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਖੂਨਦਾਨੀ ਰੁਪੇਸ਼ ਕੁਮਾਰ, ਸੰਜੀਵ ਪਿੰਕਾ, ਪ੍ਰਵੀਨ ਟੋਨੀ ਸ਼ਰਮਾਂ ਸਮੇਤ ਬਲੱਡ ਬੈਂਕ ਦੀ ਟੀਮ ਦੇ ਮੈਂਬਰ ਹਾਜ਼ਰ ਸਨ।
