ਮਾਨਸਾ, 21 ਅਪ੍ਰੈਲ (ਸਾਰਾ ਯਹਾ, ਹੀਰਾ ਸਿੰਘ ਮਿੱਤਲ) ਜਿੱਥੇ ਵਿਸ਼ਵ ਭਰ ਵਿੱਚ ਕੋਵਿਡ 19 ਦੀ ਬੀਮਾਰੀ ਦੇ ਡਰ ਕਾਰਨ ਲੋਕ ਘਰਾਂ ਅੰਦਰ ਬੈਠ ਕੇ ਜਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਪ੍ਸ਼ਾਸ਼ਨ ਵਲੋਂ ਸਮੇਂ ਸਮੇਂ ਤੇ ਦਿੱਤੇ ਜਾ ਰਹੇ ਨਿਰਦੇਸ਼ਾਂ ਅਨੁਸਾਰ ਲੋੜੀਂਦੀ ਸਹਾਇਤਾ ਕਰ ਰਹੇ ਹਨ।
ਇਸੇ ਲੜੀ ਤਹਿਤ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਅਖਵਾਰ ਸਾਰਾ ਯਹਾ ਦੇ ਚੀਫ਼ ਆਡੀਟਰ ਬਲਜੀਤ ਸ਼ਰਮਾ ਨੇ 113ਵੀ ਵਾਰ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਪਰਵੀਨ ਟੋਨੀ ਸ਼ਰਮਾ ਨੇ 69 ਵੀ ਵਾਰ ਖੂਨਦਾਨ ਕਰਕੇ ਲੋੜਵੰਦ ਮਰੀਜ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਅੱਜਕੱਲ ਕਰੋਨਾ ਵਾਇਰਸ ਦੀ ਬੀਮਾਰੀ ਕਾਰਣ ਖੂਨਦਾਨ ਕੈਂਪ ਨਹੀਂ ਲੱਗ ਰਹੇ ਪਰ ਬਲੱਡ ਬੈਂਕ ਦੇ ਮਿਹਨਤੀ ਸਟਾਫ ਵੱਲੋਂ ਜਰੂਰਤ ਅਨੁਸਾਰ ਸਵੈਇਛਕ ਖੂਨਦਾਨੀਆਂ ਨਾਲ ਸੰਪਰਕ ਕਰਕੇ ਲੋੜਵੰਦ ਮਰੀਜਾਂ ਲਈ ਖੂਨਦਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਓ ਪਾਜਿਟਿਵ ਖੂਨ ਦੀ ਜਰੂਰਤ ਹੈ ਤਾਂ ਉਹਨਾਂ ਇਹਨਾਂ ਦੋਹਾਂ ਸਵੈਇਛਕ ਖੂਨਦਾਨੀਆਂ ਨਾਲ ਸੰਪਰਕ ਕਰਕੇ ਖੂਨਦਾਨ ਕਰਵਾਇਆ। ਬਲਜੀਤ ਸ਼ਰਮਾ ਅਤੇ ਪਰਵੀਨ ਟੋਨੀ ਸ਼ਰਮਾ ਨੇ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਖੂਨਦਾਨ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ।
ਇਸ ਮੌਕੇ ਡਾਕਟਰੱ ਬਬੀਤਾ ਰਾਣੀ ਬੀ.ਟੀ.ਓ.ਮਾਨਸਾ,ਬਲੱਡ ਕੌਂਸਲਰ ਅਮਨਦੀਪ ਸਿੰਘ,ਅਮਨ ਕੁਮਾਰ ਹਾਜਰ ਸਨ।