ਸਵੇਰ ਦੀ ਪੈ ਰਹੀ ਬਾਰਿਸ਼ ਨੇ ਖੋਲ੍ਹੀ ਬੁਢਲਾਡਾ ਸ਼ਹਿਰ ਦੇ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਪੋਲ

0
198

ਬੁਢਲਾਡਾ 12 ਜੁਲਾਈ (ਸਾਰਾ ਯਹਾ/ਅਮਨ ਮਹਿਤਾ) – ਸ਼ਨੀਵਾਰ ਦੇਰ ਰਾਤ ਤੋਂ ਬਾਅਦ ਐਤਵਾਰ ਸਵੇਰ ਵੇਲੇ ਤੋ ਹੀ ਹੋ ਰਹੀ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਦੁਆਈ  ਹੈ, ਉਥੇ ਹੀ ਹਰ ਵਾਰ ਦੀ ਤਰ੍ਹਾਂ ਨੀਵੇਂ ਇਲਾਕਿਆਂ ‘ਚ ਪਾਣੀ ਜਮ੍ਹਾ ਹੋਣ ਦਾ ਸਿਲਸਿਲਾ  ਵੀ ਜਾਰੀ ਰਿਹਾ। ਸ਼ਹਿਰ ਦੇ ਕਈ ਹਿੱਸਿਆਂ ‘ਚ  ਤਾਂ ਗੋਡੇ-ਗੋਡੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਪੂਰਨ ਤੌਰ ‘ਤੇ ਪ੍ਰਭਾਵਿਤ ਹੋਈ। ਲੋਕ ਜੱਦੋ ਜ਼ਹਿਦ ਨਾਲ ਲੰਘਦੇ ਹੋਏ ਵਿਖਾਈ ਦਿੱਤੇ। ਅੱਜ ਸ਼ਹਿਰ ਦਾ ਪਾਰਾ 30 ਡਿਗਰੀ ਸੈਲਸੀਅਸ ਦੇ ਨਜਦੀਕ ਦਰਜ ਕੀਤਾ ਗਿਆ। ਸ਼ਹਿਰ ਦੀ ਰਾਮ ਲੀਲਾ ਗਰਾਊਂਡ ਏਰੀਆ, ਚੌੜੀ ਗਲੀ, ਕਬੀਰ ਕਲੋਨੀ ਵਾਲਾ ਏਰੀਆ, ਪੁਰਾਣੀ ਗੈਸ ਏਜੰਸੀ ਰੋਡ, ਬੱਸ ਸਟੈਂਡ ਰੋਡ , ਅਨਾਜ ਮੰਡੀ, ਗਾਂਧੀ ਬਜਾਰ, ਬੈਂਕ ਰੋਡ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਲਾਕਿਆਂ ‘ਚ ਬਾਰਿਸ਼ ਕਾਰਨ ਜਲਥਲ ਬਣ ਗਿਆ ਤੇ ਨਿਕਾਸੀ ਨਾ ਹੋਣ ਕਰਕੇ ਪ੍ਰਸ਼ਾਸ਼ਨ ਖ਼ਿਲਾਫ਼ ਲੋਕਾਂ ਦਾ ਰੋਹ ਵੀ ਵੇਖਿਆ ਗਿਆ।  ਐਤਵਾਰ ਸਵੇਰ ਵੇਲੇ ਬੱਦਲਾਂ ਦੀ ਦਸਤਕ ਤੋਂ ਬਾਅਦ  ਤੇਜ ਬਾਰਿਸ਼ ਨੇ ਇੱਕ ਵਾਰ ਫ਼ਿਰ ਤੋਂ ਪ੍ਰਸਾਸ਼ਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਕਤ ਹਿੱਸਿਆਂ ‘ਚ ਜਿੱਥੇ ਜਲਥਲ ਨਾਲ ਆਵਾਜਾਈ ਠੱਪ ਰਹੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਸੀਵਰੇਜ ਦਾ ਪਾਣੀ ਪਹਿਲਾਂ ਹੀ ਜਮ੍ਹਾ ਹੋ ਜਾਦਾ ਹੈ, ਜਦੋਂਕਿ ਪ੍ਰਸਾਸ਼ਨ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ  ਹੈ ਕਿ ਇਸ ਸਮੱਸਿਆ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪਰ ਕੋਈ ਕਾਰਵਾਈ ਨਾ ਹੋਣ ਕਰਕੇ ਪਾਣੀ ਨਿਕਾਸੀ ਦੀ ਸਮੱਸਿਆ ਇਸ ਕਦਰ ਵੱਧ ਗਈ ਹੈ ਕਿ ਪਾਣੀ ਵਿਚ ਪੈਦਾ ਹੋ ਰਹੇ ਮੱਛਰਾਂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ, ਜਦੋਂਕਿ ਕੂੜੇ ਦੇ ਢੇਰਾਂ ਨਾਲ ਬਦਬੂ ਤੋਂ ਇਲਾਵਾ ਆਵਜਾਈ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ।

LEAVE A REPLY

Please enter your comment!
Please enter your name here