20 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਹੀਦ ਕੇਦਾਰਨਾਥ ਚੈਰੀਟੇਬਲ ਟਰੱਸਟ ਮਾਨਸਾ ਵੱਲੋ ਬੀਤੀ ਕੱਲ ਦੇਰ ਸਾਮ ਸ਼ਹੀਦ ਕੇਦਾਰਨਾਥ ਗੋਇਲ ਦੀ 33ਵੀ ਬਰਸੀ ਭਾਜਪਾ ਦੇ ਜਿਲਾ ਦਫਤਰ ਵਿਖੇ ਮਨਾਈ ਗਈ। ਜਿਸ ਵਿੱਚ ਅੇੈਨ ਐਸ ਪੀ ਸੀ ਦੇ ਡਾਇਰੈਕਟਰ ਅਮਿਤ ਕਾਂਸਲ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ , ਸਾਬਕਾ ਵਿਧਾਇਕ ਪ੍ਰ੍ਰੇਮ ਮਿੱਤਲ , ਅੱਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸੋਕ ਗਰਗ , ਮਨੀਸ਼ ਬੱਬੀ ਦਾਨੇਵਾਲੀਆ,ਡਾਕਟਰ ਸੁਨੀਤ ਜਿੰਦਲ , ਸੂਰਜ ਛਾਬੜਾ ਨੇ ਵਿਸੇਸ ਤੋਰ ਤੇ ਪਹੁੰਚਕੇ ਸ਼ਹੀਦ ਕੇਦਾਰਨਾਥ ਗੋਇਲ ਨੂੰ ਸ਼ਰਧਾਂਜਲੀ ਦਿੱਤੀ ।ਇਸ ਦੋਰਾਨ ਵਿੱਦਿਆ ਭਾਰਤੀ ਸਕੂਲ ਦੇ ਬੱਚਿਆ ਵੱਲੋ ਸੱਭਿਆਚਾਰਕ ਪ੍ਰੌਗਾਮ ਵੀ ਪੇਸ ਕੀਤਾ ਗਿਆ ।ਅੱਜ ਦੇ ਇਸ ਸਮਾਗਮ ਦੋਰਾਨ ਲੜੀਬਾਰ ਭਾਸਣ ਪ੍ਰਤਿਯੌਗਤਾ ਕਰਵਾਏ ਸਮਾਗਮ ਮੋਕੇ ਭਾਰਤ ਦੀ ਪ੍ਰਾਚੀਨ ਸ਼ੰਸ਼ਕ੍ਰਿਤੀ ਅਤੇ ਸਿੱਖਿਆ ਪ੍ਰਣਾਲੀ ਤੇ ਡਾ ਅਮਿੱਤ ਕਾਂਸਲ ਵੱਲੋ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ।ਉਹਨਾ ਆਪਣੇ ਭਾਸਣ ਦੋਰਾਨ ਹਾਜਰ ਪਤਵੰਤਿਆ ਨੂੰ ਵਿਸਥਾਰ ਪੂਰਵਕ ਉਦਾਰਨਾ ਦੇ ਕੇ ਭਾਰਤ ਦੀ ਸਿੱਖਿਆ ਪ੍ਰਣਾਲੀ ਤੇ ਪ੍ਰਾਚੀਨ ਸੰਸਕ੍ਰਿਤੀ ਤੋ ਜਾਣੁੂ ਕਰਵਾੳੇੁਦੇ ਕਿਹਾ ਕਿ ਭਾਰਤ ਇੱਕ ਉਹ ਦੇਸ ਹੈ ਜਿੱਥੇ ਜੀਵ ਜੰਤੁਆ ਤੋ ਲੈਕੇ ਹਰ ਪ੍ਰਾਣੀ ਦੀ ਰੱਖਿਆ ਲਈ ਉਪਰਾਲੇ ਕੀਤੇ ਜਾਦੇ ਹਨ ਜਿਸ ਤਰਾ ਸਾਡੇ ਹਰ ਘਰ ਵਿੱਚ ਪਹਿਲੀ ਰੋਟੀ ਗਉੂਮਾਤਾ ਦੀ ਅਤੇ ਦੂਜੀ ਰੋਟੀ ਕੂਤੇ ਦੀ ਵੀ ਕੱਢੀ ਜਾਦੀ ਹੈ ਜਿਸ ਤੋ ਸਿੱਧ ਹੁੰਦਾ ਹੈ ਕਿ ਭਾਰਤ ਦਾ ਹਰ ਪ੍ਰਾਣੀ ਦੂਜਿਆ ਦੇ ਪੇਟ ਲਈ ਵੀ ਉਨਾ ਹੀ ਚਿੰਤਤ ਹੈ ਜਿੰਨਾ ਆਪਣੇ ਪੇਟ ਲਈ ।ਇਸ ਦੋਰਾਨ ਮੰਚ ਤੋ ਅਸੋਕ ਗਰਗ , ਪ੍ਰੇਮ ਮਿੱਤਲ , ਸੰਜੀਵ ਕੁਮਾਰ ਆਦਿ ਨੇ ਆਪਣੇ ਆਪਣੇ ਸਹੀਦ ਕੇਦਾਰਨਾਥ ਪ੍ਰਤੀ ਵੱਡਮੁੱਲੇ ਵਿਚਾਰ ਪੇਸ ਕੀਤੇ।ਇਸ ਦੋਰਾਨ ਸ੍ਰੀ ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਕ੍ਰਿਸਨ ਬਾਸਲ, ਫਾਰਮਾਸਿਸਟ ਕੈਲਾਸ ਮੋਹਨ ਨੂੰ ਟਰੱਸਟ ਵੱਲੋ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਅੰਤ ਵਿੱਚ ਆਏ ਪਤਵੰਤੇਆ ਨੂੰ ਟਰੱਸਟ ਵੱਲੋ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਮੁਨੀਸ ਬੱਬੀ ਦਾਨੇਵਾਲ਼ੀਆ , ਮੱਖਣ ਲਾਲ , ਵਿਨੋਦ ਭੰਮਾ , ਵਿਨੋਦ ਕਾਲੀ , ਸਤੀਸ ਗੋਇਲ , ਡਾ ਜਨਕ ਰਾਜ ਸਿੰਗਲਾ , ਮੰਜੂ ਮਿੱਤਲ , ਸੂਰਜ ਛਾਬੜਾ , ਆਤਮਾ ਸਿੰਘ ਮੋਗਾ , ਸਮੀਰ ਛਾਬੜਾ, ਸੁਰਿੰਦਰ ਪੱਪੀ ਦਾਨੇਵਾਲ਼ੀਆ , ਰੋਹਿਤ ਬਾਸਲ , ਬਲਰਾਮ ਸਰਮਾ , ਤਰਸੇਮ ਗਰਗ , ਲਲੀਤ ਸਰਮਾ ,ਜੀਵਨ ਜਿੰਦਲ, ਆਤਮਾ ਸਿੰਘ ਮੌਂਗਾ, ਰਮੇਸ਼ ਬਾਂਸਲ,ਰਾਜ ਗਰਗ,ਪੂਨਮ ਸ਼ਰਮਾ , ਐਡਵੋਕੇਟ ਮਨੋਜ ਗੋਇਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜਰ ਸਨ।