
ਮਾਨਸਾ 13 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ ਸਰਪ੍ਰਸਤ ਆਨੰਦ ਪ੍ਰਕਾਸ਼ ਅਤੇ ਭੀਮ ਸੈਨ ਹੈਪੀ ਦੀ ਅਗਵਾਈ ਕਰਵਾਏ ਜਾ ਰਹੇ ਪੰਜ ਦਿਨਾਂ ਸੰਗੀਤਮਈ ਸਤਿਸੰਗ ਕਰਨ ਲਈ ਪਹੁੰਚੇ ਪਰਮ ਪੂਜਯ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਮਾਨਸਾ ਪਹੁੰਚਣ ਤੇ ਟਰਸੱਟ ਦੇ ਮੈਂਬਰਾਂ ਸਮੇਤ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਿਲਵਰ ਸਿਟੀ ਵਿਖੇ ਫੁੱਲਾਂ ਦੀ ਬਰਖਾ ਕਰਦਿਆਂ ਢੋਲ ਢਮਕਿਆਂ ਨਾਲ ਸਵਾਗਤ ਕੀਤਾ। ਇਹ ਜਾਣਕਾਰੀ ਦਿੰਦਿਆਂ ਬਲਜੀਤ ਸ਼ਰਮਾਂ ਅਤੇ ਪਵਨ ਬੱਬਲੀ ਨੇ ਦੱਸਿਆ ਕਿ ਸ਼੍ਰੀ ਰਾਮ ਨਾਟਕ ਕਲੱਬ ਵਾਲੀ ਦਾਨਾ ਮੰਡੀ ਵਿਖੇ ਪੰਜ ਦਿਨਾਂ ਚੱਲਣ ਵਾਲੇ ਇਸ ਸਤਿਸੰਗ ਸਮੇਂ ਸਤਿਕਾਰਯੋਗ ਭੁਵਨੇਸ਼ਵਰੀ ਦੇਵੀ ਜੀ ਅਪਣੇ ਸੰਗੀਤਮਈ ਸਤਿਸੰਗ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

ਇਸ ਮੌਕੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਅਤੇ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਸਤਿਸੰਗ ਨੂੰ ਸਰਵਨ ਕਰਨ ਲਈ ਬਾਹਰਲੇ ਸ਼ਹਿਰਾਂ ਤੋਂ ਵੀ ਸੰਗਤਾਂ ਪਹੁੰਚ ਰਹੀਆਂ ਹਨ ਜਿਸ ਸਾਰੇ ਲੋੜੀਂਦੇ ਪ੍ਰਬੰਧ ਟਰੱਸਟ ਵਲੋਂ ਮੁਕੰਮਲ ਕਰ ਲਏ ਗਏ ਹਨ।ਇਸ ਮੌਕੇ ਖਜਾਨਚੀ ਈਸ਼ਵਰ ਗੋਇਲ, ਅਸ਼ਵਨੀ ਜਿੰਦਲ,ਕੇ.ਸੀ.ਬਾਂਸਲ,ਰਾਜ ਝੁਨੀਰ, ਐਡਵੋਕੇਟ ਸੁਨੀਲ ਬਾਂਸਲ, ਵਿਨੋਦ ਚੌਧਰੀ, ਮਾਸਟਰ ਸਤੀਸ਼, ਮਨੀਸ਼ ਚੌਧਰੀ ਸਮੇਤ ਟਰੱਸਟ ਦੇ ਸਾਰੇ ਮੈਂਬਰ ਪਰਿਵਾਰ ਸਮੇਤ ਹਾਜ਼ਰ ਸਨ।
