*ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਪ੍ਰਧਾਨ ਅਤੇ ਮੁੱਖ ਸੇਵਕ ਗਊ ਸੇਵਾ ਮਿਸ਼ਨ ਭਾਰਤ ਦੀ ਯੋਗ ਅਗਵਾਈ ਵਿੱਚ ਅੱਜ ਮਾਨਸਾ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ*

0
51

13,ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸੂਰਜ ਛਾਬੜਾ ਨੇ ਦੱਸਿਆ ਗਊ ਸੇਵਾ ਮਿਸ਼ਨ ਭਾਰਤ ਦੇ ਸੱਦੇ ਤੇ ਮਾਨਸਾ ਬ੍ਰਾਂਚ ਵੱਲੋਂ ਮੰਗ ਪੱਤਰ ਦਿੰਦਿਆਂ ਇਹ ਮੰਗ ਕੀਤੀ ਗਈ ਕਿ ਕਾਗਜ਼ ਮਿੱਲਾਂ, ਇੱਟਾਂ ਦੇ ਭੱਠੇ, ਵੱਖ-ਵੱਖ ਕਾਰਖਾਨਿਆਂ ਵਿਚ ਈਂਧਣ ਅਤੇ ਕੱਚੇ ਮਾਲ ਲਈ ਸੁੱਕੇ ਪਸ਼ੂ ਚਾਰੇ ਦੀ ਵਰਤੋਂ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ। ਅਗਰ ਇਸ ਤਰਾਂ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੀਆਂ ਗਊਸ਼ਾਲਾਵਾਂ ਅਤੇ ਪਸ਼ੂਧਨ ਲਈ ਵੱਡੀ ਸਮੱਸਿਆ ਖੜੀ ਹੋ ਜਾਵੇਗੀ ਜੋ ਕਿ ਗਊ ਹੱਤਿਆ ਦੇ ਬਰਾਬਰ ਹੈ।
ਕਾਊ ਸੈਸ ਦਾ ਵਿਤਰਣ ਪੰਜਾਬ ਸਰਕਾਰ ਵੱਲੋਂ ਗਊਸ਼ਾਲਾ ਨੂੰ ਦਿੱਤਾ ਜਾਵੇ ਤਾਂ ਜੋ ਗਊ ਵੰਸ਼ ਦੀ ਸੇਵਾ-ਸੰਭਾਲ ਉਚਿਤ ਤਰੀਕੇ ਨਾਲ ਕੀਤੀ ਜਾ ਸਕੇ।
ਪਿੰਡਾਂ ਸ਼ਹਿਰਾਂ ਵਿੱਚ ਘੁੰਮ ਰਹੀਆਂ ਗਊਆਂ ਲਈ ਉਚਿੱਤ ਜਗ੍ਹਾ ਬਣਾਈ ਜਾਵੇ।
ਪਸ਼ੂ ਪਾਲਣ ਵਿਭਾਗ ਵੱਲੋਂ ਸ਼ੁੱਧ ਭਾਰਤੀ ਨਸਲ ਦੇ ਸਾਹੀਵਾਲ, ਰਾਠੀ ਗੀਰ ਆਦਿ ਸਾਂਢ ਦੀ ਉਪਲਬਧਤਾ ਕਰਵਾਈ ਜਾਵੇ।
ਵਿਦੇਸ਼ੀ ਨਸਲਾਂ ਦੇ ਬੀਜ (ਸੀਮਨ) ਤੇ ਤਰੁੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ।
ਗਊਵੰਸ਼ ਦੀ ਨਿੱਤ ਨਿੱਤ ਹੁੰਦੀ ਤਸਕਰੀ ਤੇ ਰੋਕ ਲਾਈ ਜਾਵੇ। ਗਊ ਬਚਾਉਣ ਵਾਲਾ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਗਊ ਵੰਸ਼ ਤੇ ਹੋ ਰਹੇ ਅੱਤਿਆਚਾਰ ਤੇ ਪਾਬੰਦੀ ਲਗਾਈ ਜਾਵੇ।
ਇਸ ਮੌਕੇ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ, ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਦੇ ਪ੍ਰਧਾਨ ਧਰਮਪਾਲ ਚਾਂਦਪੁਰੀਆਂ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here