
ਬੋਹਾ 9 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) : ਵਿਕਾਸ ਗੋਇਲ ਯਾਦਗਾਰੀ ਟਰੱਸਟ ਬੋਹਾ ਵੱਲੋਂ ਨੇਕੀ ਫਾਊਨਡੇਸਨ ਬੁਢਲਾਡਾ ਦੇ ਸਹਿਯੋਗ ਨਾਲ ਮਰਹੂਮ ਸਮਾਜ ਸੇਵੀ ਨੌਜਵਾਨ ਵਿਕਾਸ
ਗੋਇਲ ਦੀ ਯਾਦ ਵਿਚ 1200 ਦਰਖਤਾਂ ਦੇ ਇਕ ਜੰਗਲ ਦੀ ਸ਼ੁਰੂਆਤ ਬੋਹਾ ਸੇਰਖਾਵਾਲਾਂ ਰੋਡ ‘ਤੇ ਤਿੰਨ ਏਕੜ ਜ਼ਮੀਨ ਉਪਰ ਕੀਤੀ ਗਈ।
ਇਸ ਜੰਗਲ ਵਿਚ ਬ੍ਰਹਮੀ ਡੇਕ ਦੇ ਦਰਖਤ ਲਾਉਣ ਦੀ ਸੂਰਆਤ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਐਸ. ਪੀ. (ਐਚ) ਸਤਨਾਮ ਸਿੰਘ ਨੇ ਕਿਹਾ ਕਿ
ਇਹ ਜੰਗਲ ਇਸ ਖੇਤਰ ਦੇ ਵਾਤਵਰਣ ਨੂੰ ਸ਼ੁਧ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾ ਕਿਹਾ ਕਿ ਪਿੱਛਲੇ ਸਮੇ ਦੌਰਾਨ
ਵਾਤਾਵਰਣ ਵਿਚਲਾ ਪ੍ਰਦੂਸਨ ਬਹੁਤ ਵੱਧਿਆ ਹੈ , ਇਸ ਲਈ ਹਰ ਪਿੰਡ ਤੇ ਸ਼ਹਿਰ ਦੇ ਨੇੜੇ ਇਸ ਤਰ੍ਹਾਂ ਦੇ ਜੰਗਲ ਉਗਾਏ ਜਾਣ ਦੀ ਲੋੜ ਹੈ।
ਸਵ: ਵਿਕਾਸ ਗੋਇਲ ਦੇ ਪਿਤਾ ਪਰਵੀਨ ਕੁਮਾਰ ਗੋਇਲ ਨੇ ਕਿਹਾ ਉਹ ਆਪਣੇ ਪੁੱਤਰ ਦੀ ਯਾਦ ਵਿਚ ਲਾਏ ਜਾ ਰਹੇ ਇਸ ਜੰਗਲ ਦੀ ਸੰਭਾਲ
ਆਪਣੇ ਪੁੱਤਰ ਵਾਂਗ ਹੀ ਕਰਣਗੇ। ਨਗਰ ਪੰਚਾਇਤ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ ਨੇ ਕਿਹਾ ਕਿ ਨਗਰ ਪੰਚਾਇਤ ਅਜਿਹੇ ਸਮਾਜਸੇਵੀ
ਕਾਰਜ਼ਾ ਵਿਚ ਸੰਸਥਾ ਨੂੰ ਪੂਰਾ ਸਹਿਯੋਗ ਦੇਵੇਗੀ । ਇਸ ਸਮੇ ਹੋਰਨਾ ਤੋਂ ਇਲਾਵਾ ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ
ਗੋਇਲ, ਸ਼ਾਝ ਕੇਂਦਰ ਬੋਹਾ ਦੇ ਪ੍ਰਤੀਨਿੱਧ ਚਮਕੌਰ ਸਿੰਘ ਤੇ ਰੰਗਕਰਮੀ ਸੰਤੋਖ ਸਾਗਰ ਵੀ ਮੌਜੂਦ ਸਨ।
