
ਮਾਨਸਾ, 04 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਲੱਮ ਫਾਊਂਡੇਸ਼ਨ ਦੇ ਜਿਲ੍ਹਾ ਪ੍ਰਧਾਨ ਮੈਡਮ ਮੰਜੂ ਜਿੰਦਲ ਵੱਲੋਂ ਪਿੰਡ ਮੱਲ ਸਿੰਘ ਵਾਲਾ ਵਿੱਚ ਲੜਕੀਆਂ ਲਈ ਸਿਲਾਈ ਸੈਂਟਰ ਖੋਲਿਆ ਗਿਆ । ਸਿਲਾਈ ਸੈਂਟਰ ਦੇ ਉਦਘਾਟਨ ਮੌਕੇ ਤੇ ਮੈਡਮ ਮੰਜੂ ਜਿੰਦਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਨੇਕ ਉਪਰਾਲੇ ਸਾਡੀ ਫ਼ਾਉਂਡੇਸ਼ਨ ਵੱਲੋਂ ਹਮੇਸ਼ਾ ਕੀਤੇ ਜਾਂਦੇ ਹਨ ਤਾਂ ਜੋ ਸਾਡੀਆਂ ਧੀਆਂ ਆਪਣੇ ਪੈਰਾਂ ਤੇ ਆਪ ਖੜਾ ਹੋ ਸਕਣ। ਮੈਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਦੀਪ ਸਿੰਘ ਸਰਪੰਚ ਅਤੇ ਐਡਵੋਕੇਟ ਸੁੰਦਰ ਸਿੰਘ ਗਿੱਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਇਸ ਨੇਕ ਕੰਮ ਵਿੱਚ ਬਹੁਤ ਸਾਥ ਦਿੱਤਾ ਅਤੇ ਨਾਲ ਹੀ ਭੈਣ ਕੁਲਵਿੰਦਰ ਕੌਰ ਨੂੰ ਲੜਕੀਆਂ ਨੂੰ ਸਿਲਾਈ ਸਿਖਾਉਣ ਲਈ ਟੀਚਰ ਨਿਯੁਕਤ ਕੀਤਾ। ਇਸ ਮੌਕੇ ਤੇ ਸਲੱਮ ਫਾਊਂਡੇਸ਼ਨ ਬੁਢਲਾਡਾ ਦੇ ਮੈਂਬਰ ਜਿਲ੍ਹਾ ਪ੍ਰਧਾਨ ਟਿੰਕੂ, ਜਿਲ੍ਹਾ ਯੂਥ ਵਿੰਗ ਪ੍ਰਧਾਨ ਆਰਤੀ ਅੱਗਰਵਾਲ , ਜਰਨਲ ਸਕੱਤਰ ਪਵਨ ਸ਼ਰਮਾ , ਹਲਕਾ ਕੋਆਰਡੀਨੇਟਰ ਬਲਵੀਰ, ਗਾਰਡਨਰ ਗਿਆਨੀ ਜਗਦੀਪ ਸਿੰਘ ਕਾਲੀ, ਪਰਦੀਪ ਸਿੰਘ ਕਾਲੀ, ਸਿਮਰਤ ਮਾਹਲ, ਬਲਜਿੰਦਰ ਸਿੰਘ ਨਿਕੜੂ, ਮਨੀ ਸਰੋਏ, ਬੀਬੀ ਅਮਨਦੀਪ ਕੌਰ ਆਦਿ ਹਾਜ਼ਰ ਸਨ।
